ਇਨਫੋਸਿਸ ਮੋਹਾਲੀ ’ਚ ਬਣੇਗਾ ਨਵਾਂ ਕੈਂਪਸ, 2500 ਨੌਜਵਾਨਾਂ ਨੂੰ ਮਿਲਣਗੀਆਂ ਉੱਚ ਤਨਖਾਹ ਵਾਲੀਆਂ ਨੌਕਰੀਆਂ: ਸੰਜੀਵ ਅਰੋੜਾ

ਐੱਸ ਏ ਐੱਸ ਨਗਰ : ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟਮੈਂਟ ਤਹਿਤ ਇਨਫੋਸਿਸ ਲਿਮਿਟੇਡ ਮੋਹਾਲੀ ’ਚ 300 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਆਧੁਨਿਕ ਕੈਂਪਸ ਸਥਾਪਤ ਕਰਨ ਜਾ ਰਹੀ ਹੈ। ਇਹ ਕੈਂਪਸ 31 ਏਕੜ ਖੇਤਰ ’ਚ ਬਣਾਇਆ ਜਾਵੇਗਾ ਅਤੇ ਪਹਿਲੇ ਪੜਾਅ ’ਚ 3 ਲੱਖ ਵਰਗ ਗਜ ਦਾ ਨਿਰਮਿਤ ਖੇਤਰ ਹੋਵੇਗਾ। ਇਹ ਐਲਾਨ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਇਕ ਪ੍ਰੋਗਰਾਮ ਦੌਰਾਨ ਕੀਤਾ।

ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ’ਚ 2500 ਉੱਚੇ ਤਨਖਾਹ ਵਾਲੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਅਤੇ 210 ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਨੌਜਵਾਨਾਂ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਤੇ ਇੰਫੋਸਿਸ ਵਿਚਾਲੇ ਸਕਾਰਾਤਮਕ ਗੱਲਬਾਤ ਹੋਈ ਹੈ।

ਅਤੇ 210 ਅਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਨੌਜਵਾਨਾਂ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣਾ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਤੇ ਇੰਫੋਸਿਸ ਵਿਚਾਲੇ ਸਕਾਰਾਤਮਕ ਗੱਲਬਾਤ ਹੋਈ ਹੈ।

ਪਰਿਯੋਜਨਾ ਦੇ ਵੇਰਵੇ

ਪਹਿਲਾ ਪੜਾਅ: 3 ਲੱਖ ਵਰਗ ਗਜ ਦਾ ਨਿਰਮਾਣ ਖੇਤਰ, 2500 ਉੱਚੇ ਤਨਖਾਹ ਵਾਲੀਆਂ ਤੇ 210 ਅਪ੍ਰਤੱਖ ਨੌਕਰੀਆਂ।

ਦੂਜਾ ਪੜਾਅ: ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਕੰਪਨੀ ਵੱਲੋਂ ਅਗਲਾ ਪੜਾਅ ਸ਼ੁਰੂ ਕੀਤਾ ਜਾਵੇਗਾ।

ਕੁੱਲ ਨਿਵੇਸ਼: 300 ਕਰੋੜ ਰੁਪਏ।

ਖੇਤਰਫਲ: 31 ਏਕੜ।

ਸਰਕਾਰ ਦੀ ਭੂਮਿਕਾ ਅਤੇ ਨੀਤੀਆਂ

ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਰਲ ਅਤੇ ਨਿਵੇਸ਼ਕ-ਅਨੁਕੂਲ ਨੀਤੀਆਂ ਕਾਰਨ ਇਨਫੋਸਿਸ ਨੇ ਇਹ ਵੱਡਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਯਾਦ ਰਹੇ ਕਿ ਇਨਫੋਸਿਸ ਨੇ 2017 ’ਚ ਮੋਹਾਲੀ ’ਚ ਆਪਣੀ ਐਂਟਰੀ ਕੀਤੀ ਸੀ ਅਤੇ ਹੁਣ ਕੰਪਨੀ ਆਪਣਾ ਨਿਵੇਸ਼ ਵਧਾ ਰਹੀ ਹੈ।

ਇਨਵੈਸਟਰ ਸਮਿੱਟ ਮੋਹਾਲੀ ਵਿਚ ਹੋਇਆ ਸੀ ਪ੍ਰੋਜੈਕਟ ਦਾ ਐਲਾਨ

ਇਸ ਪ੍ਰੋਜੈਕਟ ਦੀ ਘੋਸ਼ਣਾ ਮੋਹਾਲੀ ’ਚ ਹੋਈ ਇਨਵੈਸਟਰ ਸਮਿੱਟ ਦੌਰਾਨ ਕੀਤੀ ਗਈ ਸੀ । ਇਸ ਦੌਰਾਨ ਪੰਜਾਬ ਸਰਕਾਰ ਨੇ ਕਈ ਨਾਮੀ ਕੰਪਨੀਆਂ ਨੂੰ ਰਾਜ ’ਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਸੀ ।

Leave a Reply

Your email address will not be published. Required fields are marked *