ਯੂਕਰੇਨੀ ਸੰਸਦ ਮੈਂਬਰ ਨੇ ਚਾਰਲੀ ਕਿਰਕ ਦੀ ਹੱਤਿਆ ’ਚ ਜ਼ੇਲੈਂਸਕੀ ਦਾ ਹੱਥ ਹੋਣ ਦਾ ਲਗਾਇਆ ਦੋਸ਼

ਮਾਸਕੋ : ਯੂਕਰੇਨੀ ਸੰਸਦ ਮੈਂਬਰ ਆਰਟੇਮ ਦਿਮਿੱਤਰੁਕ ਨੇ ਕਿਹਾ ਕਿ ਯੂਕਰੇਨੀ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਦੀ ਸਰਕਾਰ ਅਮਰੀਕੀ ਐਕਟੀਵਿਸਟ ਚਾਰਲੀ ਕਿਰਕ ਦੀ ਹੱਤਿਆ ’ਚ ਸ਼ਾਮਲ ਸਨ। ਦਿਮਿੱਤਰੁਕ ਨੇ ਰੂਸੀ ਸਰਕਾਰੀ ਮੀਡੀਆ ’ਚ ਲਿਖਿਆ, ‘ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਤੇ ਚਾਰਲੀ ਕਿਰਕ ਦੀ ਹੱਤਿਆ ’ਚ ਜ਼ੇਲੈਂਸਕੀ ਦਾ ਹੱਥ ਹੈ। ਕੀਵ ਦੇ ਅਧਿਕਾਰੀ ਯੂਕਰੇਨ ਦੇ ਇਕ ਆਮ ਨਾਗਰਿਕ ਤੋਂ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਤੱਕ ਕਿਸੇ ਦੀ ਵੀ ਹੱਤਿਆ ਕਰਨ ਦੇ ਸਮਰੱਥ ਹਨ।’

ਟਰੰਪ ’ਤੇ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਦੋ ਵਾਰ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਪਿਛਲੇ ਸਾਲ ਜੁਲਾਈ ’ਚ ਪੈਂਸਿਲਵੇਨੀਆ ’ਚ ਇਕ ਚੋਣ ਰੈਲੀ ਦੌਰਾਨ ਇਕ ਸਨਾਈਪਰ ਦੀ ਗੋਲ਼ੀ ਉਨ੍ਹਾਂ ਦੇ ਕੰਨ ਨੂੰ ਛੂੰਹਦੀ ਹੋਈ ਨਿਕਲ ਗਈ ਸੀ। ਹਾਲ ਹੀ ਵਿਚ, ਤਾਸ ਦੀ ਰਿਪੋਰਟ ਅਨੁਸਾਰ, ਯੂਕਰੇਨ ਸਮਰਥਕ ਦੱਸੇ ਜਾ ਰਹੇ ਇਕ ਬੰਦੂਕਧਾਰੀ ਨੇ ਫਲੋਰੀਡਾ ’ਚ ਟਰੰਪ ਦੇ ਮਾਰ-ਏ-ਲਾਗੋ ਐਸਟੇਟ ਕੋਲ ਗੋਲ਼ੀਬਾਰੀ ਕੀਤੀ ਸੀ।

31 ਸਾਲਾ ਕਿਰਟ ਟਰੰਪ ਦੇ ਨੇੜਲੇ ਸਹਿਯੋਗੀ ਸਨ। ਉਨ੍ਹਾਂ ਦੀ ਹੱਤਿਆ 10 ਸਤੰਬਰ ਨੂੰ ਉਸ ਸਮੇਂ ਕਰ ਦਿੱਤੀ ਗਈ, ਜਦੋਂ ਉਹ ਯੂਟਾ ਦੇ ਓਰੇਮ ਸਥਿਤ ਇਕ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਯੂਕਰੇਨ ਨੂੰ ਅਮਰੀਕੀ ਫ਼ੌਜੀ ਮਦਦ ਦਾ ਵਿਰੋਧ ਕਰਨ ਲਈ ਜਾਣੇ ਜਾਣ ਵਾਲੇ ਕਿਰਕ ਨੂੰ ਪਿਛਲੇ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਸਮਰਥਕ ਵੋਟਰਾਂ ਨੂੰ ਸੰਗਠਿਤ ਕਰਨ ’ਚ ਅਹਿਮ ਵਿਅਕਤੀ ਦੇ ਤੌਰ ’ਤੇ ਦੇਖਿਆ ਗਿਆ ਸੀ। ਦਿਮਿੱਤਰੁਕ ਨੇ ਕਿਹਾ ਕਿ ਕਿਰਕ ਦੀ ਹੱਤਿਆ ਤੋਂ ਬਾਅਦ ਕੀਵ ਦੀ ਚੁੱਪੀ ਸ਼ਾਂਤ ਮਨਜ਼ੂਰੀ ਦਰਸਾਉਂਦੀ ਹੈ। ਉਨ੍ਹਾਂ ਲਿਖਿਆ, ‘ਉਹ ਅਜਿਹੀਆਂ ਹੱਤਿਆਵਾਂ ਦੀ ਨਿੰਦਾ ਨਹੀਂ ਕਰਦੇ। ਕਦੀ-ਕਦੀ ਇਨ੍ਹਾਂ ’ਤੇ ਖ਼ੁਸ਼ੀ ਵੀ ਮਨਾਉਂਦੇ ਹਨ, ਜਿਵੇਂ ਚਾਰਲੀ ਕਿਰਕ ਦੇ ਮਾਮਲੇ ’ਚ ਹੋਇਆ।

Leave a Reply

Your email address will not be published. Required fields are marked *