ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਮੁਤਵਾਜ਼ੀ ਦੇ ਮੁੱਖ ਬੁਲਾਰੇ ਤੇ ਬੁਲਾਰੇ ਨਿਯੁਕਤ

ਚੰਡੀਗੜ੍ਹ : ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਗਏ ਹਨ। ਜਿਸ ਵਿੱਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ਤੇ ਦਫ਼ਤਰ ਤੋਂ ਅਧਿਕਾਰਤ ਤੌਰ ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰਾਂ ਟੀਵੀ ਲਈ ਵੀ ਬਾਈਟਾਂ ਜਾਰੀ ਹੋਣਗੀਆਂ। ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀਵੀ ਚੈਨਲਾਂ ਤੇ ਵੈਬ ਚੈਨਲਾਂ ਤੇ ਡਿਬੇਟਾਂ ਹੁੰਦੀਆਂ ਹਨ ਜਿੰਨਾਂ ਤੇ ਬਹੁੱਤ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੈ ਸੋ ਟੀਵੀ ਡਿਬੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦਾ ਬਾਖੂਬੀ ਪੱਖ ਰੱਖਣਗੇ। ਇਨ੍ਹਾਂ ਨਵ ਨਿਯੁਕਤ ਬੁਲਾਰਿਆਂ ਦੀ ਜਲਦੀ ਬਾਕਾਇਦਾ ਦੋ ਦਿਨਾ ਵਰਕਸ਼ਾਪ ਵੀ ਲਗਾਈ ਜਾਵੇਗੀ।

ਮੁੱਖ ਬੁਲਾਰੇ ਸਿਆਸੀ ਖੇਤਰ ਲਈ ਜਿੰਨਾਂ ਵਿੱਚ ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇ: ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ ਹੋਣਗੇ।

Leave a Reply

Your email address will not be published. Required fields are marked *