ਲੁਧਿਆਣਾ – ਸਤਲੁਜ ਦਰਿਆ ਦਾ ਪਾਣੀ ਅਜੇ ਵੀ ਠਾਠਾਂ ਮਾਰਦਾ ਹੋਇਆ ਵਹਿ ਰਿਹਾ ਹੈ। ਸ਼ੂਕਦੇ ਪਾਣੀ ਦੀ ਅਵਾਜ਼ ਕੰਬਣੀ ਛੇੜ ਰਹੀ ਹੈ। ਲੁਧਿਆਣਾ ਦੇ ਕੋਲੋਂ ਦੀ ਵਗ ਰਹੇ ਸਤਲੁਜ ਦਰਿਆ ਦੇ ਫਿਲੌਰ-ਲਾਢੂਵਾਲ ਸੈਕਸ਼ਨ ਉਪਰ ਤਾਇਨਾਤ ਰਾਮ ਸਰੂਪ ਅਤੇ ਅਜੇ ਕੁਮਾਰ ਗੇਜ਼ ਰੀਡਰ ਨੇ ਦੱਸਿਆ ਕਿ ਅੱਜ 12 ਵਜੇ ਦੇ ਕਰੀਬ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 776. 20 ਗੇਜ਼ ਜਦ ਕਿ 69713 ਕਿਊਸਿਕ ਪਾਣੀ ਮਾਪਿਆ ਗਿਆ।
ਸਤਲੁਜ ਦੇ ਸ਼ੂਕਦੇ ਪਾਣੀ ਦੀ ਅਵਾਜ਼ ਛੇੜ ਰਹੀ ਹੈ ਕੰਬਣੀ, ਦਰਿਆ ਦੇ ਪਾਣੀ ਦਾ ਪੱਧਰ ਘਟਣਾ ਹੋਇਆ ਸ਼ੁਰੂ
