ਪਟਿਆਲਾ : ਪੰਜਾਬੀ ਯੂਨੀਵਰਸਿਟੀ ‘ਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਮਿੱਟੀ ‘ਚ ਦੱਬ ਕੇ ਨਸ਼ਟ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵੀਰਵਾਰ ਨੂੰ ਯੂਨੀਵਰਸਿਟੀ ‘ਚ ਵੱਡੇ ਟੋਏ ਪੱਟ ਕੇ ਇਨਾਂ ਵਿਚ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਕਾਪੀਆਂ ਟੋਏ ‘ਚ ਸੁੱਟੀਆਂ ਦੇਖ ਵਿਦਿਆਰਥੀ ਜਥੇਬੰਦੀਆਂ ਭੜਕ ਗਈਆਂ ਤੇ ’ਵਰਸਿਟੀ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਸਬੰਧੀ ਵੀਰਵਾਰ ਨੂੰ ਥਾਣਾ ਅਰਬਨ ਅਸਟੇਟ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਅਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਨਵਿੰਦਰ ਸਿੰਘ ਵਲੋਂ ਦਿੱਤੇ ਬਿਆਨ ਵਿਚ ਦੋਸ਼ ਹੈ ਕਿ ਯੂਨੀਵਰਸਿਟੀ ਵਿੱਚ ਮਹਾਨ ਕੋਸ਼ ਦੀਆਂ ਪੋਥੀਆਂ ਸਾਜ਼ਿਸ਼ ਤਹਿਤ ਬਿਨਾ ਮਰਿਆਦਾ ਤੇ ਸਤਿਕਾਰ ਦੇ ਪੈਰਾਂ ‘ਚ ਲਤਾੜਦੇ ਹੋਏ ਮਿੱਟੀ ‘ਚ ਸੁੱਟ ਕੇ ਬੇਅਦਬੀ ਕੀਤੀ ਹੈ।
ਵੱਡੀ ਖ਼ਬਰ : ਪੰਜਾਬੀ ਯੂਨੀਵਰਸਿਟੀ ਦੇ VC, ਰਜਿਸਟਰਾਰ, ਡੀਨ ਅਕਾਦਮਿਕ ਤੇ ਪਬਲੀਕੇਸ਼ਨਜ਼ ਬਿਊਰੋ ਇੰਚਾਰਜ ‘ਤੇ FIR ਦਰਜ
