ICC ਨੇ ਬਦਲਿਆ ਮਹਿਲਾ ਵਰਲਡ ਕੱਪ ਦਾ ਪ੍ਰੋਗਰਾਮ, ਬੈਂਗਲੁਰੂ ਤੋਂ ਖੋਹੀ ਮੇਜ਼ਬਾਨੀ

ਨਵੀਂ ਦਿੱਲੀ : ਅਗਲੇ ਮਹੀਨੇ ਭਾਰਤ ਅਤੇ ਸ੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਨਡੇ ਵਲਰਡ ਕੱਪ ਦੇ ਸ਼ਡਿਊਲ ‘ਚ ਆਈਸੀਸੀ ਨੇ ਬਦਲਾਅ ਕੀਤਾ ਹੈ। ਆਈਸੀਸੀ ਨੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਤੋਂ ਮੇਜ਼ਬਾਨੀ ਖੋਹ ਲਈ ਹੈ ਅਤੇ ਕਿਸੇ ਹੋਰ ਸਟੇਡੀਅਮ ਨੂੰ ਦੇ ਦਿੱਤੀ ਹੈ।

ਕੁੱਲ ਪੰਜ ਸਟੇਡੀਅਮਾਂ ‘ਚ ਇਸ ਵਲਰਡ ਕੱਪ ਦੇ ਮੈਚ ਖੇਡੇ ਜਾਣਗੇ। ਉਨ੍ਹਾਂ ਵਿੱਚੋਂ ਇਕ ਸਟੇਡੀਅਮ ਬੈਂਗਲੁਰੂ ਦਾ ਐਮ ਚਿੰਨਾਸਵਾਮੀ ਸਟੇਡੀਅਮ ਸੀ, ਜਿਸ ਵਿਚ ਹੁਣ ਮੈਚ ਨਹੀਂ ਹੋਣਗੇ। ਆਈਸੀਸੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੈਂਗਲੁਰੂ ‘ਚ ਜੋ ਮੈਚ ਖੇਡੇ ਜਾਣੇ ਸਨ, ਉਹ ਹੁਣ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਖੇਡੇ ਜਾਣਗੇ।

Leave a Reply

Your email address will not be published. Required fields are marked *