ਬਲਵਿੰਦਰ ਸਿੰਘ ਜੰਮੂ ਬਣੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ

ਅੱਜ ਭਾਰਤੀ ਪੱਤਰਕਾਰ ਸੰਘ (ਆਈਜੇਯੂ) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਨਤੀਜਿਆਂ ਦੀ ਘੋਸ਼ਣਾ ਕੀਤੀ ਗਈ ਹੈ। ਆਈਜੇਯੂ ਦੇ ਚੋਣ ਅਧਿਕਾਰੀ (ਸੀਆਰਓ) ਮਹੇਸ਼ ਸਿੰਹਾ ਨੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੂੰ ਇੰਡੀਅਨ ਜਰਨਲਿਸਟਸ ਯੂਨੀਅਨ ਦਾ ਪ੍ਰਧਾਨ ਚੁਣਿਆ |

ਬਲਵਿੰਦਰ ਸਿੰਘ ਜੰਮੂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਗਰਰੌਲਾ ਪਿੰਡ ‘ਚ ਹੋਇਆ। ਕਾਲਜ ਦੇ ਸਮੇਂ ਤੋਂ ਹੀ ਵਿਦਿਆਰਥੀ ਸਿਆਸਤ ‘ਚ ਆ ਗਏ ਅਤੇ ਸਾਲ 1977-78 ‘ਚ All India Students Federation ਵਿੱਚ ਸ਼ਾਮਲ ਹੋ ਗਏ ਜਿਸਦੇ ਦੋ ਵਰ੍ਹਿਆ ਬਾਅਦ ਉਹ ਪਟਿਆਲਾ ਤੋਂ ਪ੍ਰਧਾਨ ਚੁਣ ਲਏ ਗਏ।
ਸਾਲ 1980-81 ‘ਚ ਬਲਵਿੰਦਰ ਜੰਮੂ ਪਟਿਆਲਾ ਦੇ ਮੁਲਤਾਨੀ ਮਲ ਮੋਦੀ ਕਾਲਜ ‘ਚ ਪੜ੍ਹਨ ਦੌਰਾਨ ‘ਸਟੂਡੈਂਟ ਕਾਉਂਸਲ’ ਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ‘ਚ ਦਾਖ਼ਲਾ ਲਿਆ ਤੇ MA Punjabi , Masters in Education ਅਤੇ Masters in Journalism and Mass Communication ਦੀ ਪੜ੍ਹਾਈ ਮੁਕੰਮਲ ਕੀਤੀ। ਉਹਨਾਂ ਨੂੰ ਸਾਲ 1985 ‘ਚ AISF ਦਾ ਸੁਬਾਈ ਪ੍ਰਧਾਨ ਬਣਾ ਦਿੱਤਾ ਗਿਆ।

ਜਦੋਂ AISF ਅਤੇ AIYF ਨੇ ਸਾਝੇ ਤੌਰ ਤੇ ‘Job ਜਾਂ Jail’ ਪ੍ਰਦਰਸ਼ਨ ਸ਼ੁਰੂ ਕੀਤਾ ਉਸ ਵਕਤ Delhi Boat Club ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਨੂੰ 5 ਦਿਨ ਲਈ ਤਿਹਾੜ ਜੇਲ੍ਹ ਵਿੱਚ ਵੀ ਰਹਿਣਾ ਪਿਆ।

ਬਲਵਿੰਦਰ ਸਿੰਘ ਜੰਮੂ ਨੇ ਸਾਲ 1990 ‘ ‘ਚ ਅਖਬਾਰ ‘ਨਵਾਂ ਜ਼ਮਾਨਾਂ’ ਤੋਂ ਪੱਤਰਕਾਰੀ ਦੀ ਸ਼ੁਰੂਆਤ ਜਲੰਧਰ ਤੋਂ ਬਤੌਰ ਸਬ-ਐਡੀਟਰ ਕੀਤੀ। ਇਸ ਤੋਂ ਬਾਅਦ ਪਟਿਆਲਾ ਤੋਂ ਦੋ ਅਖਬਾਰਾਂ ਲਈ ‘Staff Correspondent’ ਦੇ ਤੌਰ ਤੇ ਕੰਮ ਕੀਤਾ। ਉਹ ਸਾਲ 1993 ‘ਚ ਪੰਜਾਬੀ ਟ੍ਰਿਬਿਊਨ ‘ਚ ਆ ਗਏ ਅਤੇ ਵੱਖ-ਵੱਖ ਅਹੁੱਦਿਆਂ ‘ਤੇ 27 ਵਰ੍ਹੇ ਕੰਮ ਕਰਨ ਤੋਂ ਬਾਅਦ ਸਾਲ 2022 ‘ਚ ਰਿਟਾਇਰ ਹੋਏ। Tribune Employees Union ਦੇ ਵੀ ਤਿੰਨ ਵਾਰ ਜਰਨਲ ਸਕੱਤਰ ਰਹੇ।

ਬਲਵਿੰਦਰ ਸਿੰਘ ਜੰਮੂ ‘ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੇ ਬਾਨੀ ਮੈਂਬਰ ਹਨ ਅਤੇ ਮਈ 2022 ਤੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਰਹੇ। ਉਹ ‘ਚੰਡੀਗੜ੍ਹ ਪ੍ਰੈਸ ਕਲੱਬ’ ਦੇ ਦੋ ਵਾਰ ਦੇ ਮੀਤ ਪ੍ਰਧਾਨ, ਦੋ ਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਇਕ ਵਾਰ ਪ੍ਰਧਾਨ ਰਹਿ ਚੁੱਕੇ ਹਨ।

ਬਲਵਿੰਦਰ ਸਿੰਘ ਜੰਮੂ ਸਾਲ 2018 ਤੋਂ 2022 ਤੱਕ ‘Press Council of India’ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਸਾਲ 2019 ਤੋੰ ਹੁਣ ਤੱਕ ‘Indian Journalists Union’ ਦੇ ਜਰਨਲ ਸਕੱਤਰ ਦੇ ਅਹੁੱਦੇ ‘ਤੇ ਸੇਵਾਵਾਂ ਨਿਭਾ ਰਹੇ ਸਨ।

Leave a Reply

Your email address will not be published. Required fields are marked *