ਪੂਰੇ ਦੇਸ਼ ’ਚ ਹੋ ਰਹੀ ਹੈ ਵੋਟ ਚੋਰੀ ਪਰ ਬਿਹਾਰ ’ਚ ਨਹੀਂ ਹੋਣ ਦਿਆਂਗੇ : ਰਾਹੁਲ ਗਾਂਧੀ

ਪਟਨਾ : ਬਿਹਾਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘੇ ਮੁੜ ਨਿਰੀਖਣ (ਐੱਸਆਈਆਰ) ਦੇ ਖ਼ਿਲਾਫ਼ ਪੂਰਾ ਆਈਐੱਨਡੀਏ ਮਜ਼ਬੂਤ ਏਕਤਾ ਨਾਲ ਜ਼ਮੀਨ ‘ਤੇ ਉਤਰ ਆਇਆ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਦੀ ਅਗਵਾਈ ਵਿਚ ਗੱਠਜੋੜ ਦੇ ਸਾਰੇ ਵੱਡੇ ਨੇਤਾਵਾਂ ਦੀ ਮੌਜੂਦਗੀ ਵਿਚ ਸਾਸਾਰਾਮ ਤੋਂ ਐਤਵਾਰ ਨੂੰ ਵੋਟਰ ਅਧਿਕਾਰ ਯਾਤਰਾ ਦਾ ਆਗ਼ਾਜ਼ ਹੋਇਆ। ਯਾਤਰਾ ਅਗਲੇ 16 ਦਿਨਾਂ ਤੱਕ ਬਿਹਾਰ ਦੇ 25 ਜ਼ਿਲ੍ਹਿਆਂ ’ਚੋਂ ਲੰਘੇਗੀ ਅਤੇ ਲਗਪਗ 1300 ਕਿਮੀ ਦੀ ਦੂਰੀ ਤੈਅ ਕਰੇਗੀ। ਪਹਿਲੀ ਸਤੰਬਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ’ਚ ਇਕ ਵੱਡੀ ਰੈਲੀ ਨਾਲ ਯਾਤਰਾ ਦੀ ਸਮਾਪਤੀ ਹੋਵੇਗਾ।

Leave a Reply

Your email address will not be published. Required fields are marked *