ਪੁਲਿਸ ਵੱਲੋਂ ”ਯੁੱਧ ਨਸ਼ਿਆਂ ਵਿਰੁੱਧ” ਤਹਿਤ ਆਪਰੇਸ਼ਨ ਕਾਸੋ ਦਰਮਿਆਨ ਤਲਾਸ਼ੀ ਮੁਹਿੰਮ ਜਾਰੀ, ਨਹੀਂ ਬਖਸ਼ਿਆ ਜਾਵੇਗਾ ਨਸ਼ੇ ਦੇ ਸੌੌਦਾਗਰਾਂ ਨੂੰ

ਤਪਾ ਮੰਡੀ : ਪੰਜਾਬ ਵਿੱਚ ਵਗ ਰਹੀ ਨਸ਼ੇ ਦੇ ਦਰਿਆ ਦੀ ਚੇਨ ਨੂੰ ਤੋੜਨ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿੱਖ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਪੁਲਿਸ ਵੱਲੋਂ ਆਪਰੇਸ਼ਨ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚਲਦੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ(ਡੀ)ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਤਪਾ ਇਲਾਕੇ ਅੰਦਰ ਆਪਰੇਸ਼ਨ ਕਾਸੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਬਾਜ਼ੀਗਰ ਬਸਤੀ, ਮਾਤਾ ਦਾਤੀ ਰੋਡ ਆਦਿ ਹੋਰ ਇਲਾਕਿਆਂ ‘ਚ ਤਲਾਸ਼ੀ ਲਈ ਗਈ ਅਤੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਜੇਕਰ ਕੋਈ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *