ਡਿਜੀਟਲ ਡੈਸਕ, ਨਵੀਂ ਦਿੱਲੀ : ਕੈਨੇਡਾ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਦੀ ਸਭ ਤੋਂ ਵੱਡੀ ਏਅਰਲਾਈਨ ਦੀਆਂ ਉਡਾਣਾਂ ਇਕ ਤੋਂ ਬਾਅਦ ਇਕ ਰੱਦ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ, ਸ਼ਨਿਚਰਵਾਰ ਸਵੇਰੇ ਤੋਂ ਹੀ ਏਅਰਲਾਈਨ ਦੇ ਕਰੂ ਮੈਂਬਰ ਹੜਤਾਲ ‘ਤੇ ਚਲੇ ਗਏ ਜਿਸ ਕਾਰਨ ਸੈਂਕੜੇ ਉਡਾਣਾਂ ਨੂੰ ਰੱਦ ਕਰਨਾ ਪਿਆ।
ਕਰੂ ਮੈਂਬਰਾਂ ਦੀ ਹੜਤਾਲ ਤੇ ਲਗਾਤਾਰ ਉਡਾਣਾਂ ਰੱਦ ਹੋਣ ਦਾ ਸਿੱਧਾ ਅਸਰ ਯਾਤਰੀਆਂ ‘ਤੇ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ 100,000 ਤੋਂ ਵੱਧ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ‘ਚ ਰੁਕਾਵਟ ਆ ਸਕਦੀ ਹੈ।
