ਪੰਜਾਬ ਵਿਚ ਵੱਡਾ ਧਮਾਕਾ, ਹਿਲ ਗਿਆ ਪੂਰਾ ਇਲਾਕਾ, ਦੋ ਲੋਕਾਂ ਦੀ ਮੌਤ

ਮੋਹਾਲੀ : ਮੋਹਾਲੀ ਦੇ ਇੰਡਸਟਰੀਅਲ ਫੇਜ਼-9 ਵਿਚ ਵੱਡਾ ਧਮਾਕਾ ਹੋਇਆ ਹੈ, ਜਿਸ ਵਿਚ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਹ ਧਮਾਕਾ ਇਕ ਫੈਕਟਰੀ ਵਿਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਫੈਕਟਰੀ ਵਿਚ ਸਿਲੰਡਰ ਫੱਟਣ ਕਾਰਨ ਹੋਇਆ ਹੈ। ਇਹ ਧਮਾਕਾ ਇੰਨਾ ਜ਼ੋਰਦਾਰਦ ਸੀ ਕਿ ਇਸ ਵਿਚ 2 ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਹਿਲ ਗਈਆਂ। ਸੂਤਰਾਂ ਮੁਤਾਬਕ ਜਿਸ ਫੈਕਟਰੀ ਵਿਚ ਇਹ ਧਮਾਕਾ ਹੋਇਆ ਹੈ, ਉਹ ਐਕਸੀਜਨ ਸਿਲੰਡਰ ਦੀ ਫੈਕਟਰੀ ਹੈ।

ਫਿਲਹਾਲ ਅਜੇ ਤੱਕ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਉਤੇ ਪਹੁੰਚੇ ਹਨ।

Leave a Reply

Your email address will not be published. Required fields are marked *