ਪੰਜਾਬ ਦੇ ਕਾਰੋਬਾਰੀਆਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਹਰ ਪਾਸਿਓਂ ਹੋਵੇਗਾ ਫ਼ਾਇਦਾ

ਲੁਧਿਆਣਾ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਕਾਰੋਬਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰੋਬਾਰ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਮੇਟੀਆਂ ਬਣਾਉਣ ਦਾ ਸਿਲਸਿਲਾ ਚਾਲੂ ਕੀਤਾ ਗਿਆ ਸੀ ਅਤੇ ਟੈਕਸਟਾਈਲ ਨਾਲ ਜੁੜੀਆਂ 3 ਕਮੇਟੀਆਂ ਬਣਾਈਆਂ ਗਈਆਂ ਸਨ। ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਸੇ ਤਹਿਤ 6 ਹੋਰ ਨਵੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।

ਇਸ ‘ਚ ਸਭ ਤੋਂ ਪਹਿਲੀ ਕਮੇਟੀ ਸਪੋਰਟਸ ਐਂਡ ਲੈਦਰ ਗੁੱਡਜ਼ ਹੈ, ਜਿਸ ‘ਚ 12 ਮੈਂਬਰ ਹੋਣਗੇ। ਇਸ ਤੋਂ ਬਾਅਦ ਮਸ਼ੀਨ ਅਤੇ ਹੈਂਡ ਟੂਲ ਦੀ ਕਮੇਟੀ ਬਣਾਈ ਗਈ ਹੈ। ਸੰਜੀਵ ਅਰੋੜਾ ਨੇ ਦੱਸਿਆ ਕਿ ਤੀਜੀ ਕਮੇਟੀ ਫੂਡ ਪ੍ਰੋਸੈਸਿੰਗ ਅਤੇ ਡੇਅਰੀ ਨਾਲ ਸਬੰਧਿਤ ਹੈ। ਚੌਥੀ ਕਮੇਟੀ ਟੂਰਿਜ਼ਮ ਐਂਡ ਹਾਸਪੀਟੈਲਿਟੀ, ਪੰਜਵੀਂ ਕਮੇਟੀ ਹੈਵੀ ਮਸ਼ੀਨਰੀ ਅਤੇ ਛੇਵੀਂ ਕਮੇਟੀ ਫਰਨੀਚਰ ਅਤੇ ਪਲਾਈ ਇੰਡਸਟਰੀ ਨਾਲ ਜੁੜੀ ਹੈ। ਸੰਜੀਵ ਅਰੋੜਾ ਨੇ ਕਿਹਾ ਕਿ ਇਹ ਕਮੇਟੀਆਂ ਆਪਣੀ-ਆਪਣੀ ਇੰਡਸਟਰੀ ਦੀਆਂ ਮੁਸ਼ਕਲਾ ਸਰਕਾਰ ਤੱਕ ਪਹੁੰਚਾਉਣਗੀਆਂ, ਜਿਸ ਤੋਂ ਬਾਅਦ ਸਰਕਾਰ ਕਾਰੋਬਾਰੀਆਂ ਦੀ ਮਦਦ ਕਰ ਸਕੇਗੀ। ਹਰ ਕਮੇਟੀ ਦੇ ਨਾਲ ਏ. ਡੀ. ਸੀ. ਮੈਂਬਰ ਸਕੱਤਰ ਵਜੋਂ ਕੰਮ ਕਰਨਗੇ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਇੰਡਸਟਰੀ ਲਈ ਕੁੱਲ 9 ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ ਅਤੇ 15 ਹੋਰ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਨੂੰ ਇਕ ਅਕਤੂਬਰ ਤੱਕ ਫਾਈਨਲ ਸੁਝਾਅ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਜਲਦੀ ਤੋਂ ਜਲਦੀ ਕਾਰੋਬਾਰ ਨੂੰ ਲੈ ਕੇ ਨਵੀਆਂ ਪਾਲਿਸੀਆਂ ਬਣਾਈਆਂ ਜਾ ਸਕਣ ਕਿਉਂਕਿ ਹਰ ਸੈਕਟਰ ਦੀ ਆਪਣੀ ਸਮੱਸਿਆ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਕਮੇਟੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਮਿਲੀ ਹੋਈ ਹੈ।

Leave a Reply

Your email address will not be published. Required fields are marked *