ਖੰਨਾ: ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਖੰਨਾ ਦੇ ਸਮਰਾਲਾ ਰੋਡ ’ਤੇ ਇਕ ਘਰ ’ਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਨਾਲ ਮਜੀਠੀਆਂ ਮਾਮਲੇ ਦੀਆਂ ਕੜੀਆਂ ਖੰਨਾ ਨਾਲ ਵੀ ਜੁੜਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਮਜੀਠੀਆ ਦੇ ਕਬਜ਼ੇ ’ਚੋਂ ਮਿਲੇ ਇੱਕ ਮੋਬਾਈਲ ’ਚ ਇੱਕ ਅਜਿਹੇ ਸਿਮ ਕਾਰਡ ਦੀ ਵਰਤੋਂ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਸਿਮ ਕਾਰਡ ਸਾਲ 2021 ’ਚ ਖੰਨਾ ’ਚ ਖ਼ਰੀਦਿਆ ਗਿਆ ਸੀ। ਇਹ ਸਿਮ ਖੰਨਾ ਨਿਵਾਸੀ ਜਸਮੀਤ ਸਿੰਘ ਦੇ ਨਾਮ ‘ਤੇ ਰਜਿਸਟਰਡ ਹੈ, ਇਹ ਵਿਅਕਤੀ ਹੁਣ ਖ਼ੁਦ ਵਿਦੇਸ਼ ਰਹਿੰਦਾ ਹੈ ਤੇ ਉਸਦਾ ਪਰਿਵਾਰ ਇੱਥੇ ਹੀ ਹੈੇ। ਖੰਨਾ ਨਾਲ ਮਜੀਠੀਆਂ ਦੀ ਤਾਰਾਂ ਜੁੜਨ ਨਾਲ ਲੋਕਾਂਨੂੰ ਹੈਰਾਨ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਵਿਜੀਲੈਂਸ ਬਿਊਰੋ ਸਿਮ ਖੰਨਾ ਤੋਂ ਜਾਰੀ ਹੋਣ ਦਾ ਪਤਾ ਲੱਗਿਆਂ ਤਾਂ ਵਿਜੀਲੈਂਸ ਬਿਊਰੋ ਮੋਹਾਲੀ ਦੀ ਟੀਮ, ਜਸਮੀਤ ਦੇ ਸਮਰਾਲਾ ਰੋਡ ‘ਤੇ ਕਿਰਾਏ ਦੇ ਘਰ ਪਹੁੰਚੀ। ਇੱਥੇ ਜਸਮੀਤ ਦੇ ਮਾਪਿਆਂ ਅਤੇ ਛੋਟੇ ਭਰਾ ਤੋਂ ਕਾਫ਼ੀ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਫ਼ਤਿਹਗੜ੍ਹ ਸਾਹਿਬ, ਜਿੱਥੇ ਜਸਮੀਤ ਦਾ ਪਾਸਪੋਰਟ ਬਣਿਆ ਹੈ। ਪੁਲਿਸ ਅਧਿਕਾਰੀਆਂ ਨੇ ਉਸਦੇ ਪਿਤਾ ਨੂੰ ਵੀ ਬੁਲਾਇਆ ਤੇ ਜਾਣਕਾਰੀ ਲਈ। ਦੱਸਣਯੋਗ ਹੈ ਕਿ ਜਸਮੀਤ ਸਿੰਘ 13 ਜੁਲਾਈ ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਸੀ, ਜਦੋਂ ਕਿ ਉਸਦਾ ਵੀਜ਼ਾ ਜਨਵਰੀ 2024 ’ਚ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਸੀ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਮਜੀਠੀਆ ਦੀ ਵਿਦੇਸ਼ ਯਾਤਰਾ ਨੇ ਜਾਂਚ ਏਜੰਸੀਆਂ ਨੂੰ ਉਸਦੇ ਇਰਾਦਿਆਂ ‘ਤੇ ਸ਼ੱਕ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਜਾਂਚ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਸਿਰਫ਼ ਇੱਕ ਸੰਜੋਗ ਸੀ ਜਾਂ ਪਹਿਲਾਂ ਤੋਂ ਯੋਜਨਾਬੱਧ ਕਦਮ ਸੀ।
