ਜਲੰਧਰ, 5 ਅਕਤੂਬਰ (ਦਲਜੀਤ ਸਿੰਘ)- ਪੰਜਾਬੀ ਅਦਾਕਾਰ ਦੀਪ ਸਿੱਧੂ ਖ਼ਿਲਾਫ ਰਵਿਦਾਸੀਆ ਸਮਾਜ ਤੇ ਵਾਲਮੀਕਿ ਸਮਾਜ ਦੇ ਭਾਈਚਾਰੇ ਖ਼ਿਲਾਫ਼ ਜਾਤੀਸੂਚਕ ਸ਼ਬਦ ਬੋਲ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਸ. ਸੀ. ਐੱਸ ਟੀ. ਐਕਟ ਤਹਿਤ ਜਲੰਧਰ ਦੇ ਨਵੀਂ ਬਾਰਾਂਦਰੀ ਥਾਣੇ ’ਚ ਮਾਮਲਾ ਦਰਜ ਹੋਇਆ ਹੈ।
ਦੀਪ ਸਿੱਧੂ ਖ਼ਿਲਾਫ ਇਨ੍ਹਾਂ ਭਾਈਚਾਰਿਆਂ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਨਵੀਂ ਬਾਰਾਦਰੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦੀਪ ਸਿੱਧੂ ਨੇ 5 ਵਿਅਕਤੀਆਂ ਨਾਲ ਫੇਸਬੁੱਕ ਤੋਂ ਲਾਈਵ ਹੋ ਕੇ ਰਵਿਦਾਸੀਆ ਤੇ ਵਾਲਮੀਕਿ ਭਾਈਚਾਰਿਆਂ ਖ਼ਿਲਾਫ ਜਾਤੀਸੂਚਕ ਸ਼ਬਦ ਬੋਲੇ ਸਨ।