ਅੰਮ੍ਰਿਤਸਰ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਰੇ ਨੂੰ ਸਮਰਪਿਤ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਗਾਇਕ ਬੀਰ ਸਿੰਘ ਵੱਲੋਂ ਗੀਤ ਗਾਉਣਾ ਅਤੇ ਮੌਜੂਦ ਲੋਕਾਂ ਵੱਲੋਂ ਭੰਗੜੇ ਪਾਉਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਉਥੇ ਹੀ ਵਿਵਾਦ ਨੂੰ ਵਧਦਾ ਵੇਖ ਬੀਰ ਸਿੰਘ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਹੈ।
ਗਾਇਕ ਬੀਰ ਸਿੰਘ ਨੇ ਕਿਹਾ ਕਿ ਉਸ ਤੋਂ ਅਣਗਹਿਲੀ ਹੋਈ ਹੈ ਕਿਉਂਕਿ ਸਟੇਜ ‘ਤੇ ਚੜਨ ਲੱਗਿਆ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਅਤੇ ਧਿਆਨ ਦਰਸ਼ਕਾਂ ਵੱਲ ਹੀ ਰਿਹਾ। ਬੀਰ ਸਿੰਘ ਦਾ ਕਹਿਣਾ ਹੈ ਕਿ ਕੁਝ ਦਰਸ਼ਕਾਂ ਦੀ ਮੰਗ ਤੇ ਹੀ ਉਹਨਾਂ ਨੇ ਗੀਤ ਗਾਇਆ, ਬਾਅਦ ਵਿੱਚ ਗਲਤੀ ਹੋਣ ਬਾਰੇ ਅਹਿਸਾਸ ਹੋਇਆ ਹੈ। ਬੀਰ ਸਿੰਘ ਨੇ ਕਿਹਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਾਫੀਨਾਮਾ ਭੇਜ ਚੁੱਕੇ ਹਨ, ਭੁੱਲ ਹੋਈ ਹੈ ਅਤੇ ਜੋ ਵੀ ਸੇਵਾ ਲੱਗੇਗੀ, ਭੁਗਤਣ ਲਈ ਤਿਆਰ ਹਾਂ। ਉਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਨੂੰ ਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਲਈ ਵੀ ਪਹੁੰਚਣਗੇ।
ਸ੍ਰੀ ਅਕਾਲ ਤਖ਼਼ਤ ਸਾਹਿਬ ਸ਼ਾਮ ਨੂੰ ਪੇਸ਼ ਹੋਣਗੇ ਗਾਇਕ ਬੀਰ ਸਿੰਘ
