ਲਾਪਤਾ ਰੂਸੀ ਜ਼ਹਾਜ ਬਾਰੇ ਆਈ ਵੱਡੀ ਅਪਡੇਟ, ਇਸ ਇਲਾਕੇ ‘ਚ ਮਿਲਿਆ ਮਲਬਾ; 46 ਤੋਂ ਵੱਧ ਲੋਕ ਸਨ ਸਵਾਰ

ਇੱਕ ਰੂਸੀ ਜਹਾਜ਼ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ ਹੈ। ਇਹ ਜਹਾਜ਼ ਇੱਕ AN-24 ਯਾਤਰੀ ਜਹਾਜ਼ ਹੈ। ਜਹਾਜ਼ ਵਿੱਚ ਲਗਪਗ 50 ਲੋਕ ਸਵਾਰ ਸਨ। ਵੀਰਵਾਰ ਨੂੰ ਰੂਸ ਦੇ ਦੂਰ ਪੂਰਬੀ ਖੇਤਰ ਵਿੱਚ ਹਵਾਈ ਆਵਾਜਾਈ ਨਿਯੰਤਰਣ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ।

ਇੰਟਰਫੈਕਸ ਅਤੇ ਸ਼ਾਟ ਨਿਊਜ਼ ਚੈਨਲਾਂ ਦੇ ਅਨੁਸਾਰ, ਅੰਗਾਰਾ ਏਅਰਲਾਈਨਜ਼ ਦੁਆਰਾ ਸੰਚਾਲਿਤ ਜਹਾਜ਼ ਚੀਨ ਦੀ ਸਰਹੱਦ ਨਾਲ ਲੱਗਦੇ ਅਮੂਰ ਖੇਤਰ ਦੇ ਟਿੰਡਾ ਸ਼ਹਿਰ ਜਾ ਰਿਹਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਜਦੋਂ ਇਸ ਦਾ ਸੰਪਰਕ ਟੁੱਟ ਗਿਆ ਤਾਂ ਇਹ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ।

Leave a Reply

Your email address will not be published. Required fields are marked *