ਪੁਲ ਤੋਂ ਲੰਘ ਰਹੀ ਸੀ ਟ੍ਰੇਨ ਤੇ ਚੱਕੀ ਦਰਿਆ ਦੇ ਹੜ੍ਹ ‘ਚ ਵਹਿ ਗਈ ਅਪ੍ਰੋਚ, ਪਠਾਨਕੋਟ-ਜੰਮੂ ਨਾਲੋਂ ਟੁੱਟ ਸਕਦੈ ਸੰਪਰਕ

ਢਾਂਗੂਪੀਰ (ਕਾਂਗੜਾ) : Chakki Railway Bridge Damage, ਚੱਕੀ ਦਰਿਆ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਿਲ੍ਹਾ ਕਾਂਗੜਾ ਦੇ ਪੰਜਾਬ ਨਾਲ ਲਗਦੇ ਮਾਜਰਾ ‘ਚ ਰੇਲਵੇ ਪੁਲ ਦੀ ਅਪ੍ਰੋਡ ਡਿੱਗ ਗਈ ਹੈ। ਹਾਲਾਂਕਿ ਇਸ ਪੁਲ ਤੋਂ ਰੇਲਗੱਡੀਆਂ ਦਾ ਲੰਘਣਾ ਜਾਰੀ ਹੈ, ਪਰ ਇੱਥੋਂ ਦਿਨ ਭਰ ਲੰਘਣ ਵਾਲੀਆਂ 95 ਰੇਲਗੱਡੀਆਂ ਦੀ ਆਵਾਜਾਈ ਬੰਦ ਹੋ ਸਕਦੀ ਹੈ। ਜੰਮੂ-ਪਠਾਨਕੋਟ ਤੇ ਜਲੰਧਰ ਰੇਲਵੇ ਟ੍ਰੈਕ ‘ਚ ਮਾਜਰਾ ਪੁਲ ਦੀ ਐਪ੍ਰੋਚ ਨੂੰ ਪਾਣੀ ਦੇ ਤੇਜ਼ ਵਹਾਅ ਨੇ ਨੁਕਸਾਨ ਪਹੁੰਚਾਇਆ ਹੈ। ਇਕ ਪਾਸੇ ਜਿੱਥੇ ਰੇਲਵੇ ਪੁਲ ਦੀ ਅਪ੍ਰੋਚ ਨੂੰ ਨੁਕਸਾਨ ਹੋਇਆ ਹੈ ਉੱਥੇ ਹੀ, ਦੂਜੇ ਪਾਸੇ ਮਾਜਰਾ ਤੇ ਏਅਰਪੋਰਟ ਸੜਕ ਦੀ ਹਾਲਤ ਵੀ ਖਸਤਾ ਹੈ। ਸੜਕ ਦੇ ਡੰਗੇ ਵੀ ਵਹਿ ਗਏ ਹਨ, ਜਿਸ ਕਾਰਨ ਏਅਰਪੋਰਟ ਸਮੇਤ ਕਈ ਪੰਚਾਇਤਾਂ ਦਾ ਸੰਪਰਕ ਮੁੜ ਕੱਟ ਗਿਆ ਹੈ। ਇਸ ਸੜਕ ‘ਤੇ ਸਫਰ ਹੁਣ ਖਤਰੇ ਨਾਲ ਭਰਿਆ ਹੋ ਗਿਆ ਹੈ ਤੇ ਹੁਣ ਮੀਂਹ ਕਾਰਨ ਡੰਗੇ ਅਤੇ ਅਪ੍ਰੋਚ ਦੇ ਵਹਿ ਜਾਣ ਨਾਲ ਨੁਕਸਾਨ ਹੋਇਆ ਹੈ।
ਪਠਾਨਕੋਟ ਨਾਲ ਲਗਦੇ ਹਿਮਾਚਲ ਦੇ ਪਿੰਡ ਮਾਜਰਾ ਅਤੇ ਏਅਰਪੋਰਟ ਨੂੰ ਜਾਣ ਵਾਲੀ ਇਕੱਲੀ ਸੜਕ ਦੀ ਹਾਲਤ ਬਹੁਤ ਖਰਾਬ ਹੈ। ਕਿਸੇ ਵੀ ਸਮੇਂ ਚੱਕੀ ਦਰਿਆ ‘ਚ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਇਸ ਸੜਕ ਦੇ ਪੂਰੀ ਤਰ੍ਹਾਂ ਵਹਿ ਜਾਣ ਨਾਲ ਏਅਰਪੋਰਟ ਤੇ ਮਾਜਰਾ ਪਿੰਡ ਦਾ ਸੰਪਰਕ ਹਿਮਾਚਲ ਅਤੇ ਪਠਾਨਕੋਟ ਨਾਲ ਕੱਟ ਸਕਦਾ ਹੈ। ਪਿਛਲੇ ਸਾਲ ਵੀ ਇਹ ਸੜਕ ਚੱਕੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਈ ਸੀ ਤੇ 4 ਮਹੀਨੇ ਤਕ ਮਾਜਰਾ ਪਿੰਡ ਦਾ ਸੰਪਰਕ ਪਠਾਨਕੋਟ ਅਤੇ ਹਿਮਾਚਲ ਨਾਲ ਕੱਟ ਗਿਆ ਸੀ। ਸਮੇਂ-ਸਮੇਂ ‘ਤੇ ਇਸ ਸੜਕ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕਰ ਕੇ ਇਲਾਕੇ ਦੇ ਮੌਜੂਦਾ ਵਿਧਾਇਕ ਅਤੇ ਪੀਡਬਲਯੂਡੀ ਵਿਭਾਗ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।

Leave a Reply

Your email address will not be published. Required fields are marked *