ਬਿਜਲੀ ਕਾਮਿਆ ਵੱਲੋਂ ਕੌਮੀ ਟਰੇਡ ਯੂਨੀਅਨ ਦੇ ਸੱਦੇ ‘ਤੇ ਮੰਡਲ ਦਿੜ੍ਹਬਾ ਅੰਦਰ ਕੀਤੀ ਗਈ ਮੁਕੰਮ ਹੜਤਾਲ

ਦਿੜ੍ਹਬਾ: ਬਿਜਲੀ ਕਾਮਿਆ ਵੱਲੋਂ ਕੌਮੀ ਟਰੇਡ ਯੂਨੀਅਨ ਦੇ ਸੱਦੇ ਉਤੇ ਮੰਡਲ ਦਿੜ੍ਹਬਾ ਅੰਦਰ ਮੁਕੰਮ ਹੜਤਾਲ ਕੀਤੀ ਗਈ। ਦੇਸ਼ ਦੀ ਕੌਮੀ ਟਰੇਡ ਯੂਨੀਅਨਾਂ ਅਤੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਮੰਡਲ ਦਿੜ੍ਹਬਾ ਵਿਖੇ ਜੁਆਇੰਟ ਫੋਰਮ, ਏਕਤਾ ਮੰਚ ਅਤੇ ਸੀਐਚਬੀ ਕਾਮਿਆਂ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੈਨਸ਼ਨਰ ਐਸੋਸ਼ੀਏਸ਼ਨ ਪੀਐਸਪੀਸੀਐਲ, ਪੀਐਸਟੀਸੀਐਲ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਦਿੜ੍ਹਬਾ ਨੇ ਗੇਟ ਰੈਲੀ ਕਰਕੇ ਹੜਤਾਲ ਕੀਤੀ। ਇਸ ਰੈਲੀ ਕੌਮੀ ਪੱਧਰ ਉਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਤੇ ਪੂਰੇ ਦੇਸ਼ ਦੇ 25 ਕਰੋੜ ਲੋਕ ਭਾਗ ਲੈ ਰਹੇ ਹਨ। ਆਗੂਆ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਰਾਜਾਂ ਦੇ ਬਿਜਲੀ ਬੋਰਡਾਂ ਨੂੰ ਤੋੜ ਕੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ ਅਤੇ 29 ਲੇਬਰ ਕੋਡਾਂ ਨੂੰ ਤੋੜ ਕੇ 4 ਲੇਬਰ ਕੋਡ ਲਾਗੂ ਕਰ ਰਹੀ ਹੈ। ਇਸ ਤੋਂ ਇਲਾਵਾ ਮਜ਼ਦੂਰ ਕਲਾਸ ਦੇ ਹਿੱਤਾਂ ‘ਤੇ ਡਾਕਾ ਮਾਰ ਰਹੀ ਹੈ। ਉਨ੍ਹਾਂ ਨੂੰ ਸੰਘਰਸ਼ਾਂ ਤੋਂ ਵਾਂਝਾ ਕਰ ਰਹੇ ਹਨ ਤਾਂ ਜੋ ਕੋਈ ਵੀ ਮਜ਼ਦੂਰ ਕਲਾਸ ਸਰਕਾਰ ਖਿਲਾਫ ਰੋਸ ਵਿਖਾਵਾ ਜਾਂ ਹੜਤਾਲ ਨਾ ਕਰ ਸਕੇ ਅਤੇ ਆਪਣੇ ਹੱਕਾਂ ਲਈ ਆਵਾਜ਼ ਨਾ ਉਠਾ ਸਕੇ। ਕੇਂਦਰ ਸਰਕਾਰ ਅਜਿਹੇ ਧੱਕੇ ਕਰ ਰਹੀ ਹੈ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹਿ ਰਹੀ। ਉਹ ਵੀ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਮਜ਼ਲੂਮ ਲੋਕਾਂ ‘ਤੇ ਤਸ਼ੱਦਦ ਕਰ ਰਹੀ ਹੈ। ਕਿਸਾਨਾਂ ਤੋਂ ਸ਼ਹਿਰੀਕਰਨ ਦੇ ਨਾਮ ਤੇ ਜ਼ਮੀਨਾਂ ਖੋਹੀਆਂ ਜਾ ਰਹੀਆ ਹਨ ਅਤੇ ਹੱਕ ਮੰਗਦੇ ਲੋਕਾਂ ‘ਤੇ ਲਾਠੀਆਂ ਵਰਾਈਆਂ ਜਾ ਰਹੀਆ ਹਨ। ਇਸ ਰੈਲੀ ਨੂੰ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਆਗੂ ਕੁਲਵਿੰਦਰ ਸਿੰਘ ਢਿੱਲੋਂ, ਗੁਰਧੀਰ ਸਿੰਘ, ਹਰਪਾਲ ਸਿੰਘ ਧਾਲੀਵਾਲ, ਜਸਵਿੰਦਰ ਸਿੰਘ, ਕਰਨੈਲ ਸਿੰਘ, ਪੈਨਸ਼ਨਰ ਐਸੋਸ਼ੀਏਸ਼ਨ ਪੀਐਸਪੀਸੀਐਲ, ਪੀਐਸਟੀਸੀਐਲ ਅਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਚੰਦ ਸਿੰਘ, ਦਰਸ਼ਨ ਸਿੰਘ ਰੋਗਲਾ, ਕਸ਼ਮੀਰ ਸਿੰਘ ਰੋੜੇਵਾਲ, ਸੀਐਚਬੀ ਕਾਮਿਆਂ ਵੱਲੋਂ ਭੁਪਿੰਦਰ ਸਿੰਘ ਕਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਜੀਤ ਸਿੰਘ ਮਹਿਲਾਂ ਅਤੇ ਹਰਬੰਸ ਸਿੰਘ ਦਿੜ੍ਹਬਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *