ਫਰੀਦਕੋਟ: ਦੇਰ ਰਾਤ ਫਰੀਦਕੋਟ ਦੇ ਥਾਣਾ ਸਦਰ ਬਾਹਰ ਉਸ ਵੇਲੇ ਮਾਹੌਲ ਸਹਿਮ ਵਾਲਾ ਬਣ ਗਿਆ ਜਦੋਂ ਦੋ ਧੜਿਆਂ ਦੀ ਆਪਸੀ ਰੰਜਿਸ਼ ਦੇ ਚਲਦੇ ਇੱਕ ਦੂਜੇ ‘ਤੇ ਫਾਇਰਿੰਗ ਕਰ ਦਿੱਤੀ। ਸੂਤਰਾਂ ਮੁਤਾਬਕ ਦੋਨਾਂ ਧੜਿਆ ਵਿੱਚ ਕਰੀਬ ਪੰਜ ਰਾਊਂਡ ਫਾਇਰ ਹੋਏ ਹਾਲਾਂਕਿ ਇਸ ਗੋਲੀਬਾਰੀ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹਲੇ ਤੱਕ ਨਹੀਂ ਮਿਲੀ ਅਤੇ ਨਾ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਾਲੇ ਤਕ ਕੋਈ ਖੁਲਾਸਾ ਕੀਤਾ ਗਿਆ ਹੈ। ਮੌਕੇ ‘ਤੇ ਪੁੱਜੀ ਪੁਲਿਸ ਟੀਮ ਵੱਲੋਂ ਹੋਈ ਫਾਇਰਿੰਗ ਦੌਰਾਨ ਗੋਲ਼ੀਆਂ ਦੇ ਖੋਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰਾਂ ਨਾਲ ਸੰਬੰਧਿਤ ਦੋ ਧੜਿਆਂ ਦੇ ਵਿੱਚ ਆਪਸੀ ਰੰਜਿਸ਼ ਦੇ ਚਲਦੇ ਇਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਇਸ ਸਬੰਧੀ ਕੀ ਖੁਲਾਸਾ ਕਰਦੀ ਹੈ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ,ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕੇ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ ਜਿਨ੍ਹਾਂ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।
ਫਰੀਦਕੋਟ ‘ਚ ਦੇਰ ਰਾਤ ਥਾਣਾ ਸਦਰ ਨਜ਼ਦੀਕ ਚੱਲੀਆਂ ਗੋਲੀਆਂ, ਦੋ ਧੜਿਆ ਦੀ ਆਪਸੀ ਰੰਜਿਸ਼ ਦਾ ਸੀ ਮਾਮਲਾ
