ਟਾਂਡਾ ਉੜਮੁੜ: ਵੀਰਵਾਰ ਤੜਕਸਾਰ ਐਨਆਈਏ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਉੜਮੁੜ ਅਧੀਨ ਪੈਂਦੇ ਸ਼ਹਿਰ ਟਾਂਡਾ ਵਿਖੇ ਦੋ ਜਗ੍ਹਾ ਛਾਪੇਮਾਰੀ ਕੀਤੀ ਗਈ । ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਕਰੀਬ 5 ਵਜੇ ਐਨਆਈਏ ਦੀ ਟੀਮ ਵਲੋਂ ਟਾਂਡਾ ਸ਼ਹਿਰ ਦੇ ਵਾਰਡ ਨੰਬਰ 2 ਗੜੀ ਮੁਹੱਲਾ ਵਿੱਚ ਦਲਜੀਤ ਸਿੰਘ ਪੁੱਤਰ ਰਾਮ ਆਸਰਾ ਤੇ ਸੌਰਵ ਪੁੱਤਰ ਸ਼ਿਵ ਕੁਮਾਰ ਦੇ ਘਰ ਰੇਡ ਮਾਰੀ ਹੈ । ਐਨਆਈਏ ਦੀ ਟੀਮ ਵਲੋਂ ਲਗਾਤਾਰ ਦੋਨੋਂ ਘਰਾਂ ਦੇ ਦਰਵਾਜ਼ੇ ਬੰਦ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ । ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਵਿਦੇਸ਼ ਜਰਮਨ ਵਿਖੇ ਰਹਿੰਦਾ ਹੈ ਤੇ ਪਿੱਛੇ ਉਸਦੀ ਪਤਨੀ ਹੀ ਘਰ ਵਿੱਚ ਰਹਿੰਦੀ ਹੈ । ਦਲਜੀਤ ਸਿੰਘ ਤੇ ਚਿੱਟੇ ਸਬੰਧੀ ਥਾਣਾ ਟਾਂਡਾ ਵਿੱਚ ਮਾਮਲਾ ਦਰਜ ਹੈ ਤੇ ਮਾਣਯੋਗ ਅਦਾਲਤ ਦਸੂਹਾ ਵਲੋਂ ਉਸ ਨੂੰ ਭਗੌੜਾ ਐਲਾਨ ਕੀਤਾ ਗਿਆ ਹੈ। ਫ਼ਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇਹ ਛਾਪੇਮਾਰੀ ਕਿਸ ਮਾਮਲੇ ਵਿਚ ਕੀਤੀ ਜਾ ਰਹੀ ਹੈ ।
ਟਾਂਡਾ ‘ਚ ਤੜਕਸਾਰ NIA ਨੇ ਮਾਰੀ ਰੇਡ , ਦੋ ਲੋਕਾਂ ਦੇ ਘਰ ਪੁਛਗਿੱਛ ਜਾਰੀ
