Swami Shankara Nand Controversy : ਡੇਰੇ ‘ਚੋਂ ਕਾਮ ਉਤੇਜਕ ਦਵਾਈਆਂ ਮਿਲਣ ਦਾ ਦਾਅਵਾ, ਨਿਹੰਗ ਸਿੰਘਾਂ ਨੇ ਕੀਤੀ ਬੱਚਿਆਂ ਦਾ ਮੈਡੀਕਲ ਕਰਵਾਉਣ ਦੀ ਮੰਗ

ਜਗਰਾਓਂ : ਮੁੱਲਾਂਪੁਰ ਦੇ ਇਕ ਧਾਰਮਿਕ ਡੇਰੇ ਦੇ ਸਵਾਮੀ ਸ਼ੰਕਰਾਨੰਦ ਦੀ ਮਹਿਲਾ ਸ਼ਰਧਾਲੂ ਨਾਲ ਅਸ਼ਲੀਲ ਵੀਡੀਓ ’ਤੇ ਕਾਰਵਾਈ ਲਈ ਜਗਰਾਓਂ ਪੁਲਿਸ ਕੋਲ ਵੀ ਸ਼ਿਕਾਇਤ ਪਹੁੰਚ ਗਈ ਹੈ, ਜਿਸ ’ਤੇ ਐੱਸਐਸਪੀ ਨੇ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਬੀਤੀ ਕੱਲ੍ਹ ਡੇਰੇ ਪੁੱਜੇ ਨਿਹੰਗ ਸਿੰਘਾਂ ਨੇ ਉਥੋਂ ਕਾਮ ਉਤੇਜਕ ਦਵਾਈਆਂ ਮਿਲਣ ਦਾ ਦਾਅਵਾ ਕਰਦਿਆਂ ਇਸ ਦੀ ਗੰਭੀਰਤਾ ਨੂੰ ਦੇਖਦਿਆਂ ਸਖਤ ਕਾਰਵਾਈ ਦੀ ਮੰਗ ਕਰਦਿਆਂ ਡੇਰੇ ਦੇ ਬਾਲ ਘਰ ’ਚ ਰਹਿੰਦੇ ਬੱਚਿਆਂ ਦਾ ਵੀ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ। ਸ਼ਨਿਚਰਵਾਰ ਨੂੰ ਨਿਹੰਗ ਸੁਖਦੇਵ ਸਿੰਘ ਦੀ ਅਗਵਾਈ ਹੇਠ ਵਫ਼ਦ ਐੱਸਐੱਸਪੀ ਨੂੰ ਮਿਲਣ ਪੁੱਜਾ। ਇਸ ਦੌਰਾਨ ਵਫ਼ਦ ਨੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੂੰ ਡੇਰੇ ਦੇ ਸਵਾਮੀ ਦੀ ਵਾਇਰਲ ਅਸ਼ਲੀਲ ਵੀਡੀਓ ਦੇ ਮਾਮਲੇ ’ਚ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਜਿਸ ਮਹਿਲਾ ਨਾਲ ਬਾਬੇ ਦੀ ਅਸ਼ਲੀਲ ਵੀਡੀਓ ਹੈ, ਉਸ ਮਹਿਲਾ ਨੂੰ ਵੀ ਸਾਹਮਣੇ ਲਿਆ ਕੇ ਉਸ ਦੇ ਬਿਆਨ ਕਲਮਬੰਦ ਕਰਨ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਡੇਰੇ ਦਾ ਸਵਾਮੀ ਜੋ ਕਿ ਉਚ ਪਹੁੰਚ ਰੱਖਦਾ ਹੈ, ਆਪਣੀ ਪਹੁੰਚ ਸਦਕਾ ਮਹਿਲਾ ਸ਼ਰਧਾਲੂ ਨੂੰ ਦਬਾਅ ਸਕਦਾ ਹੈ, ਉਸ ਨੂੰ ਗਾਇਬ ਕਰ ਸਕਦਾ ਹੈ ਉਸ ਦਾ ਨੁਕਸਾਨ ਵੀ ਕਰ ਸਕਦਾ ਹੈ। ਇਨ੍ਹਾਂ ਸਾਰੇ ਗੰਭੀਰ ਮੁੱਦਿਆਂ ਨੂੰ ਦੇਖਦੇ ਪੁਲਿਸ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ। ਜ਼ਿਲ੍ਹਾ ਮੁਖੀ ਨੂੰ ਮਿਲ ਕੇ ਆਏ ਜਥੇਦਾਰ ਸੁਖਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੇਰੇ ਦੇ ਸਵਾਮੀ ਖ਼ਿਲਾਫ਼ ਇਹ ਕੋਈ ਪਹਿਲਾ ਮਾਮਲਾ ਨਹੀਂ। ਉਹ ਪਿਛਲੇ ਕਈ ਸਾਲਾਂ ਤੋਂ ਮਾੜੀਆਂ ਹਰਕਤਾਂ ਕਾਰਨ ਚਰਚਾ ’ਚ ਰਿਹਾ ਹੈ। ਇਸ ਲਈ ਇਸ ਵਾਇਰਲ ਵੀਡੀਓ ਤੋਂ ਬਾਅਦ ਉਨ੍ਹਾਂ ਨੂੰ ਡੇਰੇ ’ਚੋ ਮਿਲੀਆਂ ਕਾਮ ਉਤੇਜਕ ਦਵਾਈਆਂ ਤੇ ਹੋਰ ਸਾਮਾਨ ਮਿਲਣਾ ਵੀਡੀਓ ਦੀ ਸੱਚਾਈ ਨੂੰ ਚੀਕ ਚੀਕ ਬਿਆਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਪੁਲਿਸ ਨੂੰ ਇਸ ਮਾਮਲੇ ’ਚ ਡੇਰੇ ਦੇ ਬਾਲ ਘਰ ਰਹਿੰਦੇ ਬੱਚਿਆਂ ਦਾ ਮੈਡੀਕਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੇਰੇ ’ਚ ਹੋਏ ਗਲਤ ਕੰਮਾਂ ਨੂੰ ਲੈ ਕੇ ਜਥੇਬੰਦੀ ਚੁੱਪ ਨਹੀਂ ਬੈਠੇਗੀ।

Leave a Reply

Your email address will not be published. Required fields are marked *