ਨਵੀਂ ਦਿੱਲੀ: ਅੰਨਾ ਯੂਨੀਵਰਸਿਟੀ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਚੇਨਈ ਦੀ ਅਦਾਲਤ ਨੇ ਬਿਰੀਆਨੀ ਵਿਕਰੇਤਾ ਗਿਆਨਸ਼ੇਕਰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਚੇਨਈ ਦੀ ਇੱਕ ਮਹਿਲਾ ਅਦਾਲਤ ਨੇ 19 ਸਾਲਾ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਦੋਸ਼ੀ ਨੂੰ 90,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
