ਹੁਸ਼ਿਆਰਪੁਰ ‘ਚ ਵੀ ਹੋਵੇਗਾ ਬਲੈਕਆਊਟ, Mock Drill ਨੂੰ ਲੈ ਕੇ DC ਵੱਲੋਂ ਸਖ਼ਤ ਹਦਾਇਤਾਂ ਜਾਰੀ

ਹੁਸ਼ਿਆਰਪੁਰ/ਜਾਜਾ – ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵੀ ਅੱਜ ਖ਼ਤਰੇ ਦੇ ਘੁੱਗੂ ਵੱਜਣਗੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਈ ਨੂੰ ਸ਼ਾਮ 8 ਵਜੇ ਤੋਂ 8:15 ਵਜੇ ਤੱਕ ਜ਼ਿਲ੍ਹੇ ਭਰ ਵਿਚ ਬਲੈਕਆਊਟ ਦੀ ਮੌਕ ਡਰਿੱਲ ਕਰਵਾਈ ਜਾਵੇਗੀ।
ਇਸ ਸਬੰਧ ਵਿਚ ਸ਼ੁੱਕਰਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਮੌਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਸ਼ਾਮ 7:58 ਵਜੇ ਪੂਰੇ ਜ਼ਿਲ੍ਹੇ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਸ਼ਾਮ 8 ਵਜੇ ਤੋਂ ਲੈ ਕੇ 8:15 ਵਜੇ ਤੱਕ ਪੂਰਨ ਬਲੈਕਆਉਟ ਰਹੇਗਾ। ਇਸ ਦੌਰਾਨ ਪੂਰੇ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਦਿਨ ਵੇਲੇ ਦਸੂਹਾ ਵਿਚ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *