ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗਵਾਹ ਅਤੇ ਉਸ ਵੇਲੇ ਦੇ ਥਾਣਾ ਸਿਟੀ ਮਾਨਸਾ-1 ਦੇ ਮੁਖੀ ਅੰਗਰੇਜ ਸਿੰਘ ਦਾ ਬੀਤੀ ਰਾਤ ਨੂੰ ਦੇਹਾਂਤ ਹੋ ਗਿਆ। ਉਹ ਕਰੀਬ ਦੋ ਵਰ੍ਹੇ ਪਹਿਲਾਂ ਆਪਣੀ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੇ ਸਨ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਸਨ। ਜ਼ਿਕਰਯੋਗ ਹੈ ਕਿ ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਵੇਲੇ ਅੰਗਰੇਜ ਸਿੰਘ ਬਤੌਰ ਐਸਐਚੳ ਥਾਣਾ ਸਿਟੀ-ਮਾਨਸਾ 1 ਵਿਖੇ ਤਾਇਨਾਤ ਸਨ। ਉਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਮੁੱਖ ਗਵਾਹਾਂ ਚੋ ਇਕ ਸਨ।
ਗ਼ੌਰਤਲਬ ਹੈ ਕਿ 23 ਮਈ ਨੂੰ ਹੀ ਉਨ੍ਹਾਂ ਦੀ ਕਤਲ ਮਾਮਲੇ ‘ਚ ਮਾਨਸਾ ਅਦਾਲਤ ਵਿਚ ਪੇਸ਼ੀ ਸੀ ਤੇ ਮਾਨਯੋਗ ਅਦਾਲਤ ਨੇ ਉਨਾਂ ਨੂੰ ਅਗਲੀ ਪੇਸ਼ੀ ਲਈ 4 ਜੁਲਾਈ ਨੂੰ ਮੁੜ ਬੁਲਾਇਆ ਸੀ।