ਮਾਫ਼ੀ ਮੰਗਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਦਿੱਤੀ ਇਹ ਸਲਾਹ

ਅੰਮ੍ਰਿਤਸਰ : ਪੰਜਾਬ ‘ਚ ਹੋ ਰਹੇ ਧਰਮ ਪਰਿਵਰਤਨ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਚਿੰਤਾ ਵਿਅਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਧਰਮ ਪ੍ਰਚਾਰ ਦੀ ਲਹਿਰ ਚਲਾਉਣ ਸੰਬਧੀ ਸਿੰਘ ਸਾਹਿਬਾਨ ਦੇ ਹੁਕਮ ਤਹਿਤ ਇੱਥੇ ਹਾਜ਼ਰ ਹੋਇਆ। 20 ਸਾਲਾਂ ਦੇ ਧਰਮ ਪ੍ਰਚਾਰ ਦੇ ਤਜਰਬੇ ਤੋਂ ਬਾਅਦ ਕਈਆਂ ਨੂੰ ਅੰਮ੍ਰਿਤ ਛਕਾਇਆ ਹੈ। ਹੁਣ ਮੁੜ ਤੋਂ ਵਧ ਚੜ੍ਹ ਕੇ ਅੰਮ੍ਰਿਤ ਸੰਚਾਰ ਹੋਵੇਗਾ। ਧਰਮ ਪ੍ਰਚਾਰ ਲਈ ਸਾਰੇ ਪ੍ਰਚਾਰਕਾਂ ਨੂੰ ਕਮਰ ਕੱਸੇ ਕਰ ਕੇ ਇਕਜੁੱਟ ਹੋਣਾ ਚਾਹੀਦਾ ਹੈ। ਮੈ ਜਿਸ ਤਰ੍ਹਾਂ ਮਾਫ਼ੀ ਮੰਗੀ ਹੈ, ਇਸੇ ਤਰ੍ਹਾਂ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵੀ ਚਾਹੀਦਾ ਕਿ ਉਹ ਆਪਣੇ ਵੱਲੋਂ ਚਲਾਈਆਂ ਗੋਲ਼ੀਆਂ ਤੇ ਬਦਨਾਮ ਕੀਤੀ ਛਬੀਲ ਦੀ ਮਾਫ਼ੀ ਮੰਗਣ। ਢੱਡਰੀਆਂਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਜਿਥੇ ਉਨ੍ਹਾਂ ਆਪਣੇ ਵੱਲੋਂ ਦਿੱਤੇ ਵਿਵਾਦਤ ਬਿਆਨਾਂ ਦੀ ਖਿਮਾ ਮੰਗੀ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਨ ਦੀ ਗਲ ਵੀ ਕਬੂਲੀ।

Leave a Reply

Your email address will not be published. Required fields are marked *