ਚੰਡੀਗੜ੍ਹ : ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਨੌਜਵਾਨਾਂ ਨੂੰ ‘ਸਿਵਲ ਡਿਫੈਂਸ ਵਲੰਟੀਅਰ’ ਦੇ ਤੌਰ ‘ਤੇ ਸ਼ਾਮਲ ਹੋਣ ਅਤੇ ਐਮਰਜੈਂਸੀ ਤਿਆਰੀਆਂ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅੱਜ ਭਾਰੀ ਗਿਣਤੀ ‘ਚ ਚੰਡੀਗੜ੍ਹ ਦੇ ਨੌਜਵਾਨ ਟੈਗੋਰ ਥੀਏਟਰ ਪਹੁੰਚੇ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਜੇਕਰ ਲੜਾਈ ਲੱਗੀ ਤਾਂ ਅਸੀਂ ਫ਼ੌਜ ਦਾ ਸਾਥ ਦੇਣ ਲਈ ਤਿਆਰ ਹਾਂ। ਇਸ ਦੌਰਾਨ ਨੌਜਵਾਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਦਰਅਸਲ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ 18 ਸਾਲ ਤੋਂ ਜ਼ਿਆਦਾ ਉਮਰ ਦੇ ਨੌਜਵਾਨਾਂ ਨੂੰ ‘ਸਿਵਲ ਡਿਫੈਂਸ ਵਲੰਟੀਅਰ’ ਦੇ ਤੌਰ ‘ਤੇ ਸ਼ਾਮਲ ਹੋਣ ਲਈ ਅਪੀਲ ਕੀਤੀ ਸੀ।
ਪ੍ਰਸ਼ਾਸਨ ਵਲੋਂ ਕੀਤੀ ਇਕ ਅਪੀਲ ਤੋਂ ਬਾਅਦ ਵੱਡੀ ਗਿਣਤੀ ‘ਚ ਮੁੰਡੇ ਹੀ ਨਹੀਂ, ਸਗੋਂ ਕੁੜੀਆਂ ਵੀ ਅੱਗੇ ਆਈਆਂ ਹਨ। ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਂਦੇ ਹੋਏ ਮੁੰਡੇ ਅਤੇ ਕੁੜੀਆਂ ਟੈਗੋਰ ਥੀਏਟਰ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।