Operation Sindoor: ਫਤਿਹਗੜ ਚੂੜੀਆਂ ਨਜ਼ਦੀਕ ਪੰਧੇਰ ਕਲਾਂ ਖੇਤਾ ’ਚੋਂ ਵੀ ਮਿਲਿਆ ਮਿਜ਼ਾਇਲ ਦਾ ਮਲਬਾ, ਆਸ-ਪਾਸ ਪਿੰਡਾਂ’ਚ ਸੁਣਾਈ ਦਿੱਤੀ ਧਮਾਕਿਆਂ ਦੀ ਆਵਾਜ਼

ਫਤਿਹਗੜ੍ਹ ਚੂੜੀਆਂ­: ਫਤਿਹਗੜ੍ਹ ਚੂੜੀਆਂ ਨਜ਼ਦੀਕ ਪਿੰਡ ਪੰਧੇਰ ਕਲਾਂ ਦੇ ਖੇਤਾ ’ਚੋਂ ਇੱਕ ਮਿਜ਼ਾਇਲ ਨੁਮਾ ਮਲਬਾ ਮਿਲਿਆ ਹੈ। ਇਹ ਮਲਬਾ ਪਿੰਡ ਦੇ ਬਾਹਰ ਖੇਤਾਂ’ਚ ਇੱਕ ਘਰ ਦੇ ਨਜ਼ਦੀਕ ਹੀ ਮਿਲਿਆ, ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਵੀਰਵਾਰ ਸਵੇਰੇ ਜਦ ਮਜ਼ਾਇਲ ਨੁਮਾ ਮਲਬੇ ਦੀ ਖਬਰ ਸਾਹਮਣੇ ਆਈ ਤਾਂ ਵੱਡੀ ਗਿਣਤੀ ’ਚ ਲੋਕ ਡਿੱਗਾ ਮਲਬਾ ਵੇਖਣ ਲਈ ਪਹੁੰਚ ਗਏ। ਉਧਰ ਥਾਣਾ ਮਜੀਠਾ ਦੀ ਪੁਲਿਸ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਲਬੇ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।ਇਸ ਸਬੰਧੀ ਖੇਤ ਦੇ ਮਾਲਕ ਸਤਨਾਮ ਸਿੰਘ ਪੁੱਤਰ ਬਖਸ਼ੀਸ ਸਿੰਘ, ਉਸਦੀ­ ਹਰਪ੍ਰੀਤ ਕੌਰ ਅਤੇ ਗੁਆਂਢੀ ਸੁਖਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਇੱਕ ਤੇਜ਼ ਲਾਈਟ ਜਗੀ ।ਉਹਨਾਂ ਦੱਸਿਆ ਕਿ ਜਦ ਸਵੇਰੇ ਦੇਖਿਆ ਤਾਂ ਵੱਡਾ ਮਿਜ਼ਾਇਲ ਨੁਮਾ ਮਲਬਾ ਉਨਾਂ ਦੇ ਘਰ ਦੇ ਨਾਲ ਲੱਗਦੇ ਖੇਤਾਂ’ਚ ਪਿਆ ਸੀ। ਇਸ ਉਪਰੰਤ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ । ਉਧਰ ਸੂਚਨਾ ਮਿਲਦਿਆਂ ਹੀ ਮਜੀਠਾ ਦੇ ਡੀਐਸਪੀ ਅਮੋਲਕ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਨੇ ਮੀਡੀਆ ਨਾਲ ਇਸ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਾਸਾ ਵੱਟੀ ਰੱਖਿਆ।

Leave a Reply

Your email address will not be published. Required fields are marked *