ਲੁਧਿਆਣਾ: ਫਾਇਰਿੰਗ ਦੇ ਮਾਮਲੇ ਦੀ ਪੜਤਾਲ ਕਰਨ ਪਹੁੰਚੀ ਪੁਲਿਸ ‘ਤੇ ਗੈਂਗਸਟਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਵਾਬੀ ਫਾਈਟਿੰਗ ਦੌਰਾਨ ਗੋਪੀ ਲਾਹੌਰੀਆ ਗੈਂਗ ਦਾ ਮੈਂਬਰ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਇਸੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਵਾਲ-ਵਾਲ ਬਚਿਆ। ਗੈਂਗ ਮੈਂਬਰ ਵੱਲੋਂ ਚਲਾਈ ਗਈ ਗੋਲੀ ਮੁਲਾਜ਼ਮ ਦੀ ਪੱਗ ਵਿੱਚੋਂ ਲੰਘ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਸ਼ਨਿਚਰਵਾਰ ਸਵੇਰੇ ਸੁਭਾਸ਼ ਨਗਰ ਇਲਾਕੇ ਦੇ ਇੱਕ ਘਰ ‘ਤੇ ਹੋਈ ਫਾਇਰਿੰਗ ਮਾਮਲੇ ਦੀ ਪੜਤਾਲ ਕਰਨ ਪਹੁੰਚੀ। ਪੁਲਿਸ ਨੇ ਮੌਕੇ ਤੋਂ ਹਥਿਆਰ ਬਰਾਮਦ ਕਰਨੇ ਸਨ। ਇਸੇ ਦੌਰਾਨ ਮੌਕੇ ‘ਤੇ ਮੌਜੂਦ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਫਾਇਰਿੰਗ ਦੌਰਾਨ ਗੋਪੀ ਲਾਹੌਰੀਆ ਗੈਂਗ ਦਾ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮੁਲਜ਼ਮ ਸੁਮਿਤ ਦੇ ਕਬਜ਼ੇ ‘ਚੋਂ ਇੱਕ ਗੈਰ ਕਾਨੂੰਨੀ ਹਥਿਆਰ ਅਤੇ ਕਈ ਗੋਲੀਆਂ ਬਰਾਮਦ ਕੀਤੀਆਂ ਹਨ।
ਲੁਧਿਆਣਾ ‘ਚ ਮੁੜ ਪੁਲਿਸ ਮੁਕਾਬਲਾ, ਕਰਾਸ ਫਾਇਰਿੰਗ ਦੌਰਾਨ ਗੋਪੀ ਲਾਹੋਰੀਆ ਗੈਂਗ ਦਾ ਮੈਂਬਰ ਗੰਭੀਰ ਫੱਟੜ
