ਚੰਡੀਗੜ੍ਹ : ਪਾਕਿਸਤਾਨ ਸਰਹੱਦ ‘ਤੇ ਤਣਾਅ ਵਿਚਾਲੇ ਪੰਜਾਬ ਦੀ ਮਾਨ ਸਰਕਾਰ ਵਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਦੇ ਮੱਦੇਨਜ਼ਰ ਪਾਕਿਸਤਾਨ ਡਰੋਨਾਂ ਨੂੰ ਮਾਰ ਡਿਗਾਉਣ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤੇ ਜਾਣਗੇ।
ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਸਰਕਾਰ ਦੀ ਉਕਤ ਕਾਰਵਾਈ ਨਾਲ ਪਾਕਿਸਤਾਨ ਦੀਆਂ ਡਰੋਨਾਂ ਰਾਹੀਂ ਹਥਿਆਰ ਅਤੇ ਨਸ਼ਾ ਭੇਜਣ ਦੀਆਂ ਸਾਜ਼ਿਸ਼ਾਂ ਨਾਕਾਮ ਹੋਣਗੀਆਂ।
ਇਸ ਤਕਨੀਕ ਨਾਲ ਹੁਣ ਪੁਲਸ ਅਤੇ ਸੁਰੱਖਿਆ ਏਜੰਸੀਆਂ ਪਾਕਿਸਤਾਨੀ ਡਰੋਨ ਦੀ ਘੁਸਪੈਠ ਨੂੰ ਤੁਰੰਤ ਟਰੈਕ ਅਤੇ ਨਸ਼ਟ ਕਰਨ ਸਕਣਗੀਆਂ। ਐਂਟੀ ਡਰੋਨ ਤਕਨਾਜੋਲੀ ਦੀ ਤਾਇਨਾਤੀ ਨਾਲ ਸਰਹੱਦ ਦੀ ਸੁਰੱਖਿਆ ‘ਚ ਇਤਿਹਾਸਕ ਬਦਲਾਅ ਆਵੇਗਾ।