ਚੰਡੀਗੜ੍ਹ- ਪੰਜਾਬ ਵਾਸੀਆਂ ਦੀ ਜੇਬ ‘ਤੇ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲੇਗਾ। ਦੱਸ ਦੇਈਏ ਕਿ ਪੰਜਾਬ ਅਤੇ ਚੰਡੀਗੜ੍ਹ ‘ਚ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਹਨ। ਵੇਰਕਾ ਦੁੱਧ 2 ਰੁਪਏ ਮਹਿੰਗਾ ਹੋ ਗਿਆ ਹੈ। ਕੱਲ੍ਹ ਤੋਂ ਯਾਨੀ 30 ਅਪ੍ਰੈਲ ਤੋਂ ਵੇਰਕਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲੇਗਾ।
ਇੱਥੇ ਦੱਸ ਦੇਈਏ ਕਿ ਵੇਰਕਾ ਸਟੈਂਡਰਡ (ਹਰਾ ਪੈਕੇਟ) 31 ਰੁਪਏ ਅੱਧਾ ਲੀਟਰ ਕੀਤਾ ਹੈ, ਇਸ ਦੇ ਨਾਲ ਹੀ ਡਬਲ ਟੋਂਡ (ਪੀਲਾ ਪੈਕੇਟ) 31 ਰੁਪਏ ਅੱਧਾ ਲੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੁੱਲ ਕਰੀਮ (ਲਾਲ ਪੈਕੇਟ) 34 ਰੁਪਏ ਅੱਧਾ ਲੀਟਰ ਕੀਤਾ ਹੈ।