Punjab News – Wheat Procurement: ਕਣਕ ਦੀ ਖ਼ਰੀਦ: ਪਿੰਡ ਬਾਦਲ ’ਚ ਸ਼ਮਸ਼ਾਨਘਾਟ ਨੂੰ ਬਣਾਇਆ ਮੰਡੀ ਦਾ ਫੜ੍ਹ

Punjab News – Wheat Procurement: ਕਣਕ ਦੀ ਚੁਕਾਈ ਦੀ ਮੱਠੀ ਰਫ਼ਤਾਰ ਦੀ ਵਜ੍ਹਾ ਨਾਲ ਸਥਾਨਕ ਖ਼ਰੀਦ ਕੇਂਦਰ ਵਿੱਚ ਸਟੋਰੇਜ ਸਮਰੱਥਾ ਘਟਣ ਕਾਰਨ, ਪਿੰਡ ਬਾਦਲ ਦੇ ਕਿਸਾਨਾਂ ਨੂੰ ਆਪਣੀ ਕਣਕ ਦੀ ਜਿਣਸ ਨਾਲ ਲੱਗਦੇ ਸ਼ਮਸ਼ਾਨਘਾਟ ਵਿੱਚ ਉਤਾਰਨ ਲਈ ਮਜਬੂਰ ਹੋਣਾ ਪਿਆ ਹੈ।

ਪਿੰਡ ਦੇ ਉੱਚ-ਪ੍ਰੋਫਾਈਲ ਦਰਜੇ ਦੇ ਬਾਵਜੂਦ ਖ਼ਰੀਦ ਸੰਕਟ ਨੇ ਕਿਸਾਨਾਂ ਨੂੰ ਇਹ ਅਣਕਿਆਸਿਆ ਕਦਮ ਚੁੱਕਣ ਦੇ ਰਾਹ ਤੋਰਿਆ ਹੈ। ਗ਼ੌਰਤਲਬ ਹੈ ਕਿ ਇਹ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਰ ਹੈ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਵਿਧਾਨ ਸਭਾ ਹਲਕੇ ਵਿੱਚ ਆਉਂਦਾ ਹੈ।

ਕੁਝ ਕਿਸਾਨਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ, ਸ਼ਮਸ਼ਾਨਘਾਟ ਇੱਕ ਖੁੱਲ੍ਹੇ ਫੜ੍ਹ ਦਾ ਰੂਪ ਧਾਰ ਗਿਆ ਹੈ। ਨਾ ਸਿਰਫ਼ ਕਣਕ ਨੀਲੀ ਛੱਤ ਹੇਠ ਖੁੱਲ੍ਹੀ ਪਈ ਹੈ, ਸਗੋਂ ਖ਼ਰੀਦ ਅਧਿਕਾਰੀਆਂ ਨੇ ਸ਼ਮਸ਼ਾਨਘਾਟ ਵਿਚੋਂ ਹੀ ਬੋਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹੀ ਸਥਿਤੀ ਲਗਭਗ ਹਰ ਫਸਲ ਦੇ ਖ਼ਰੀਦ ਸੀਜ਼ਨ ਵਿੱਚ ਹੁੰਦੀ ਹੈ। ਇੱਕ ਕਿਸਾਨ ਨੇ ਕਿਹਾ, ‘‘ਅਧਿਕਾਰੀ ਸਮੱਸਿਆ ਤੋਂ ਜਾਣੂ ਤਾਂ ਹਨ ਪਰ ਕੋਈ ਖ਼ਾਸ ਕਾਰਵਾਈ ਨਹੀਂ ਕੀਤੀ।”

Leave a Reply

Your email address will not be published. Required fields are marked *