ਪਹਿਲਗਾਮ ਵਿੱਚ ਬੀਤੇ ਮੰਗਲਵਾਰ ਅੱਤਵਾਦੀਆਂ ਵੱਲੋਂ ਨਿਰਦੋਸ਼ਿਆਂ ਦੇ ਕਤਲੇਆਮ ਖਿਲਾਫ ਜੰਡਿਆਲਾ ਗੁਰੂ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਕ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰ ਕੇ ਸਥਾਨਕ ਵਾਲਮੀਕੀ ਚੌਕ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਤੇ ਸ਼ਹਿਰ ਮੁਕੰਮਲ ਤੌਰ ’ਤੇ ਵਿੱਚ ਬੰਦ ਰਿਹਾ।
ਇਸ ਸਬੰਧੀ ਜਣਾਰੀ ਦਿੰਦਿਆਂ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸੋਨੀ ਅਰੋੜਾ ਤੇ ਰੌਕੀ ਜੈਨ ਨੇ ਦੱਸਿਆ ਕਿ ਇਸ ਦੁੱਖਦਾਈ ਘਟਨਾ ਖ਼ਿਲਾਫ਼ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਰਾਜਨੀਤਿਕ ਵਪਾਰਕ ਐਸੋਸੀਏਸ਼ਨ ਅਤੇ ਸ਼ਹਿਰ ਵਾਸੀਆਂ ਨੇ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਜੰਡਿਆਲਾ ਗੁਰੂ ਮੁਕੰਮਲ ਰੂਪ ਵਿੱਚ ਬੰਦ ਰਿਹਾ ਤੇ ਸਾਰੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ।
ਆਗੂਆਂ ਕਿਹਾ ਸਥਾਨਕ ਵਾਲਮੀਕਿ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸੋਨੀ ਅਰੋੜਾ, ਰੋਕੀ ਜੈਨ, ਮੁਨਿਆਰੀ ਯੂਨੀਅਨ ਦੇ ਪ੍ਰਧਾਨ ਗੁਲਸ਼ਨ ਜੈਨ, ਸੁਖਦੇਵ ਸੁੱਖਾ, ਰਾਹੁਲ ਪਸਾਹਣ, ਨਰੇਸ਼ ਪਾਠਕ (ਆਪ), ਸਰਬਜੀਤ ਸਿੰਘ ਡਿੰਪੀ (ਆਪ), ਚੇਤਨ ਵੋਹਰਾ, ਦਿਲਬਾਗ ਸਿੰਘ ਭਗਵਾਨ ਵਾਲਮੀਕਿ ਸੰਘਰਸ਼ ਸੈਨਾ, ਵਿਜੈ ਕੁਮਾਰ ਮੱਟੀ, ਸੋਨੂੰ ਮੱਟੂ, ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਸੂਰੀ, ਨੀਟਾ, ਪ੍ਰਵੀਨ ਕੁਮਾਰ ਪੱਪੀ, ਸੁਨੀਲ ਕੁਮਾਰ ਪੱਪੂ ਜੈਨ, ਰਜਨੀਸ਼ ਜੈਨ, ਵਰਿੰਦਰ ਸਿੰਘ ਮਲਹੋਤਰਾ, ਦੀਪ ਵਿੱਗ, ਭਗਵਾਨ ਪਰਸ਼ੂਰਾਮ ਸੇਵਕ ਸਭਾ ਹਰਸ਼ ਸ਼ਰਮਾ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਪਾਕਿਸਤਾਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਨੂੰ ਸਹੀ ਰੱਖਣ ਲਈ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ, ਚੌਕੀ ਇੰਚਾਰਜ ਨਰੇਸ਼ ਕੁਮਾਰ ਪੁਲੀਸ ਦਸਤੇ ਸਮੇਤ ਰੋਸ ਮਾਰਚ ਦੇ ਨਾਲ ਨਾਲ ਰਹੇ।