ਪੰਜਾਬ ਪੁਲੀਸ ਨਾਲ ਮੁਕਾਬਲੇ ਵਿਚ ਦੋ ਕਥਿਤ ਸ਼ੂਟਰ ਜ਼ਖਮੀ, ਗ੍ਰਿਫ਼ਤਾਰ

ਤਰਨਤਾਰਨ ਜ਼ਿਲ੍ਹੇ ਵਿਚ ਪੰਜਾਬ ਪੁਲੀਸ ਨਾਲ ਮੁਕਾਬਲੇ ਦੌਰਾਨ ਜਵਾਬੀ ਕਾਰਵਾਈ ਵਿਚ ਦੋ ਕਥਿਤ ਸ਼ੂਟਰ ਜ਼ਖਮੀ ਹੋ ਗਏ। ਬੀਤੇ ਦਿਨ ਪੰਜਾਬ ਪੁਲੀਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨਾਲ ਇਕ ਸਾਂਝੇ ਆਪ੍ਰੇਸ਼ਨ ਵਿੱਚ ਉਨ੍ਹਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਪੁੱਛਗਿੱਛ ਦੌਰਾਨ ਸ਼ੂਟਰਾਂ ਦੇ ਟਿਕਾਣੇ ਬਾਰੇ ਜਾਣਕਾਰੀ ਮਿਲੀ।
ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਤਰਨਤਾਰਨ ਅਭਿਮਨਿਊ ਰਾਣਾ ਨੇ ਸ਼ੁੱਕਰਵਾਰ ਨੂੰ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, ” ਮਾਰਚ ਮਹੀਨੇ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਨੇ ਨੌਸ਼ਹਿਰਾ ਪੰਨੂਆਂ ਦੇ ਗੁਰਪ੍ਰੀਤ ’ਤੇ ਗੋਲੀਬਾਰੀ ਕੀਤੀ ਸੀ, ਬੀਤੇ ਦਿਨ ਪੰਜਾਬ ਪੁਲੀਸ ਅਤੇ ਏਜੀਟੀਐੱਫ ਨੇ ਇਕ ਸਾਂਝੇ ਆਪ੍ਰੇਸ਼ਨ ਵਿੱਚ ਉਨ੍ਹਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਸਾਨੂੰ ਸ਼ੂਟਰਾਂ ਦੇ ਟਿਕਾਣੇ ਬਾਰੇ ਪਤਾ ਲੱਗਾ ਜੋ ਅੱਜ ਕੋਈ ਅਪਰਾਧ ਕਰਨ ਦੀ ਤਾਕ ’ਚ ਸਨ।’’ ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਦਾ ਸਾਹਮਣਾ ਹੋਇਆ ਤਾਂ ਉਨ੍ਹਾਂ (ਦੋਵੇਂ ਸ਼ੂਟਰਾਂ) ਨੇ ਪੁਲੀਸ ਟੀਮ ‘ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਚਾਰ ਗੋਲੀਆਂ ਲੱਗੀਆਂ। ਮਹਿਕ (ਜ਼ਖਮੀਆਂ ਵਿੱਚੋਂ ਇੱਕ) ਸੱਤਾ ਨੌਸ਼ਹਿਰਾ ਗੈਂਗ ਨਾਲ ਸਬੰਧਤ ਹੈ।
ਅਧਿਕਾਰੀ ਨੇ ਦੱਸਿਆ ਕਿ ਮਹਿਕ ਇਕ ਗਰਨੇਡ ਮਾਮਲ ਵਿਚ ਵੀ ਲੋੜੀਂਦਾ ਸੀ ਅਤੇ ਇਸ ਮੌਕੇ ਦੋ ਆਧੁਨਿਕ ਹਥਿਆਰ (ਪਾਕਿਸਤਾਨ ਵਿੱਚ ਬਣੇ ਪਿਸਤੌਲ) ਬਰਾਮਦ ਕੀਤੇ ਗਏ ਹਨ।

Leave a Reply

Your email address will not be published. Required fields are marked *