‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਸ ਦੀ ਵੱਡੀ ਕਾਰਵਾਈ, ਘਰ ਦੀ ਕਿਆਰੀ ‘ਚੋਂ ਮਿਲੇ ਪੋਸਤ ਦੇ ਬੂਟੇ

ਤਰਨਤਾਰਨ-ਪੋਸਤ ਦੀ ਖੇਤੀ ਕਰਨ ਵਾਲੇ ਇਕ ਘਰ ਵਿਚ ਪੁਲਸ ਵੱਲੋਂ ਛਾਪੇਮਾਰੀ ਕਰਨ ਦੌਰਾਨ ਜਿੱਥੇ 67 ਬੂਟੇ ਪੋਸਟ ਦੇ ਬਰਾਮਦ ਕੀਤੇ ਗਏ ਹਨ, ਉਥੇ ਹੀ 80 ਲੀਟਰ ਲਾਹਣ ਅਤੇ 10 ਕਿਲੋ ਗੁੜ ਬਰਾਮਦ ਕਰਨ ਵਿਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਵੱਲੋਂ ਥਾਣਾ ਝਬਾਲ ਵਿਖੇ ਪਰਚਾ ਦਰਜ ਕਰਦੇ ਹੋਏ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਝਬਾਲ ਦੇ ਏ.ਐੱਸ.ਆਈ ਸਤਪਾਲ ਨੇ ਦੱਸਿਆ ਕਿ ਐੱਸ.ਐੱਸ.ਪੀ ਅਭਿਮਨਿਊ ਰਾਣਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਹਨ, ਜਿਸ ਦੇ ਚੱਲਦਿਆਂ ਸ਼ੱਕੀ ਇਲਾਕਿਆਂ ਅਤੇ ਘਰਾਂ ਵਿਚ ਪੁਲਸ ਵੱਲੋਂ ਰੋਜ਼ਾਨਾ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਮੇਤ ਪੁਲਸ ਪਾਰਟੀ ਜਰਨੈਲ ਸਿੰਘ ਉਰਫ ਜੈਲੀ ਪੁੱਤਰ ਅਮਰ ਸਿੰਘ ਵਾਸੀ ਪਿੰਡ ਗੰਡੀਵਿੰਡ ਵਿਖੇ ਪੁੱਜੇ ਤਾਂ ਘਰ ਦੀ ਸਬਜ਼ੀ ਵਾਲੀ ਕਿਆਰੀ ਵਿਚ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਪੁਲਸ ਪਾਰਟੀ ਵੱਲੋਂ 67 ਬੂਟੇ ਕਬਜ਼ੇ ਵਿਚ ਲੈ ਲਏ ਗਏ, ਜਿਨ੍ਹਾਂ ਦਾ ਵਜ਼ਨ 10 ਕਿਲੋ 400 ਗ੍ਰਾਮ ਬਣਦਾ ਹੈ। ਏ.ਐੱਸ.ਆਈ ਸਤਪਾਲ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਪਾਰਟੀ ਵੱਲੋਂ ਘਰ ਦੀ ਬਰੀਕੀ ਨਾਲ ਤਲਾਸ਼ੀ ਲੈਣ ਦੌਰਾਨ 80 ਲੀਟਰ ਲਾਹਣ, ਇਕ ਲਾਹਣ ਤਿਆਰ ਕਰਨ ਵਾਲੇ 10 ਕਿਲੋ ਗੁਡ਼ ਨੂੰ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੋਸਤ ਦੀ ਖੇਤੀ ਕਰਨਾ ਗੈਰ ਕਾਨੂੰਨੀ ਹੈ। ਏ.ਐੱਸ.ਆਈ ਸਤਪਾਲ ਨੇ ਦੱਸਿਆ ਕਿ ਇਸ ਸਬੰਧੀ 67 ਬੂਟੇ ਪੋਸਟ ਅਤੇ ਲਾਹਣ ਸਮੇਤ ਗੁਡ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਜਰਨੈਲ ਸਿੰਘ ਦੇ ਖਿਲਾਫ ਧਾਰਾ ਐੱਨ.ਡੀ.ਪੀ.ਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰਦੇ ਹੋਏ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *