ਬਰੈਂਪਟਨ ਦੇ ਭੀੜ-ਭਾੜ ਵਾਲੇ ਪਲਾਜ਼ਾ ਵਿਚ ਕਾਰ ’ਤੇ ਆਏ ਬੰਦੂਕਧਾਰੀ ਪੰਜਾਬੀ ਕਾਰੋਬਾਰੀ ਨੌਜੁਆਨ ਦੀ ਹੱਤਿਆ ਕਰਕੇ ਫਰਾਰ ਹੋ ਗਏ। ਇਸ ਦੌਰਾਨ ਹਮਲਾਵਰਾਂ ਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ। ਹਾਲਾਂਕਿ ਹੁਣ ਤੱਕ ਪੁਲੀਸ ਨੇ ਮ੍ਰਿਤਕ ਦੀ ਪਹਿਚਾਣ ਜਾਹਿਰ ਨਹੀਂ ਕੀਤੀ, ਪਰ ਜਾਣਕਾਰਾਂ ਅਨੁਸਾਰ ਉਸਦਾ ਮ੍ਰਿਤਕ ਜਗਮੀਤ ਮੁੰਡੀ ਪਲਾਜ਼ਾ ਵਿਚ ਹੁੱਕੇ ਦਾ ਕਾਰੋਬਾਰ (ਵੇਪ ਸ਼ੌਪ) ਕਰਦਾ ਸੀ ਹੈ, ਨਾਲ ਹੀ ਉਹ ਟਰੱਕ ਕੰਪਨੀ ਚਲਾਉਂਦਾ ਸੀ।
ਪੀਲ ਪੁਲੀਸ ਦੇ ਅਫਸਰ ਮਨਦੀਪ ਖਟੜਾ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪਹੁੰਚੇ, ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿਚ ਡਾਕਟਰਾਂ ਦੀ ਟੀਮ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਉੱਥੋਂ ਤੇਜ਼ੀ ਨਾਲ ਕਾਰ ਵਿਚ ਫਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਰਾਹੀਂ ਜਾਂਚ ਕੀਤੀ ਜਾ ਰਹੀ ਹੈ।