ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਕੰਪਲੈਕਸ ‘ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ‘ਤੇ ਗੋਲ਼ੀ ਚਲਾਉਣ ਦੇ ਮੁਲਜ਼ਮ ਨਾਰਾਇਣ ਸਿੰਘ ਚੌੜਾ (Narayan Singh Chaura) ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਹ ਲਗਪਗ ਤਿੰਨ ਮਹੀਨੇ 20 ਦਿਨ ਤਕ ਨਿਆਇਕ ਹਿਰਾਸਤ ‘ਚ ਸੀ। ਜ਼ਿਕਰਯੋਗ ਹੈ ਕਿ ਚੌੜਾ ਨੇ ਬਿਨਾਂ ਕਿਸੇ ਖ਼ੌਫ ਦੇ ਹਰਿਮੰਦਰ ਸਾਹਿਬ ਦੇ ਗੇਟ ‘ਤੇ ਸੁਖਬੀਰ ਬਾਦਲ ਕੋਲ ਜਾ ਕੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਫਾਇਰ ਵੀ ਕੀਤਾ ਪਰ ਸੁਰੱਖਿਆ ਗਾਰਡ ਵੱਲੋਂ ਫੜੇ ਜਾਣ ਤੋਂ ਬਾਅਦ ਉਹ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ। ਜੇਕਰ ਸੁਰੱਖਿਆ ਮੁਲਾਜ਼ਮ ਉਸ ਦਾ ਹੱਥ ਉੱਪਰ ਨਾ ਚੁੱਕਦੇ ਤਾਂ ਕੁਝ ਵੀ ਹੋ ਸਕਦਾ ਸੀ।
Big Breaking : ਸੁਖਬੀਰ ਬਾਦਲ ‘ਤੇ ਗੋਲ਼ੀ ਚਲਾਉਣ ਦੇ ਮੁਲਜ਼ਮ ਨਾਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ
