ਫਰੀਦਕੋਟ : ‘ਵਾਰਿਸ ਪੰਜਾਬ ਦੇ’ ਦੇ ਖ਼ਜ਼ਾਨਚੀ ਗੁਰਪ੍ਰੀਤ ਸਿੰਘ ਹਰੀਣੌ ਦੇ ਕਤਲ ਦੇ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਦਾਅਵਾ ਕੀਤਾ ਹੈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਜ਼ੁਕ ਭੇਦ ਜਾਣਨ ਕਾਰਨ ਹੀ ਉਸ ਦਾ ਕਤਲ ਕੀਤਾ ਗਿਆ ਸੀ। ਗੁਰਪ੍ਰੀਤ ਹਰੀਨੌ ਅੰਮ੍ਰਿਤਪਾਲ ਦਾ ਨਜ਼ਦੀਕੀ ਸਾਥੀ ਸੀ। ਇਸੇ ਕਾਰਨ ਉਹ ਅੰਮ੍ਰਿਤਪਾਲ ਦੇ ਗੈਂਗਸਟਰ ਜੈਪਾਲ ਭੁੱਲਰ ਅਤੇ ਕੈਨੇਡਾ ਰਹਿੰਦੇ ਅਰਸ਼ ਡੱਲਾ ਨਾਲ ਸਬੰਧਾਂ ਤੋਂ ਜਾਣੂ ਸੀ
ਚਲਾਨ ਅਨੁਸਾਰ ਗੁਰਪ੍ਰੀਤ ਹਰੀਨੌ ਬਾਰੇ ਅੰਦਰੂਨੀ ਜਾਣਕਾਰੀ ਹੋਣ ਕਾਰਨ ਅੰਮ੍ਰਿਤਪਾਲ ਨੇ ਕੈਨੇਡਾ ਸਥਿਤ ਐਲਾਨੇ ਗਏ ਅੱਤਵਾਦੀ ਅਰਸ਼ ਡੱਲਾ ਨਾਲ ਸੰਪਰਕ ਕੀਤਾ ਸੀ ਅਤੇ ਹਰੀਣੌ ਨੂੰ ਮਾਰਨ ਦਾ ਕੰਮ ਕਰਮਬੀਰ ਸਿੰਘ ਉਰਫ਼ ਗੋਰਾ ਬਰਾੜ ਨੂੰ ਸੌਂਪਿਆ ਸੀ।
ਗੋਰਾ ਨੇ ਆਪਣੇ ਬਚਪਨ ਦੇ ਦੋਸਤ ਅਤੇ ਭਾਰਤੀ ਫ਼ੌਜ ਦੇ ਸਾਬਕਾ ਸਿਪਾਹੀ ਬਿਲਾਲ ਅਹਿਮਦ ਵਾਸੀ ਪਿੰਡ ਹਰੀਨੌ ਦੀ ਮਦਦ ਲਈ। ਗੋਰਾ ਨੇ ਸੋਸ਼ਲ ਮੀਡੀਆ ਰਾਹੀਂ ਗੁਰਪ੍ਰੀਤ ਹਰੀਣੌ ਦੀ ਫੋਟੋ ਬਿਲਾਲ ਨੂੰ ਭੇਜੀ, ਜਿਸ ਨੇ ਆਪਣੇ ਦੋ ਸਾਥੀਆਂ ਗੁਰਮਰਦੀਪ ਸਿੰਘ ਉਰਫ਼ ਪੌਂਟੂ ਅਤੇ ਅਰਸ਼ਦੀਪ ਸਿੰਘ ਉਰਫ਼ ਝੰਡੂ ਦੀ ਮਦਦ ਨਾਲ ਗੁਰਪ੍ਰੀਤ ਹਰੀਣੌ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।