‘ਉਨ੍ਹਾਂ ਦੀਆਂ ਆਪਣੀਆਂ ਪ੍ਰਾਪਤੀਆਂ ਕੀ ਹਨ…’, ਸ਼ਮਾ ਮੁਹੰਮਦ ‘ਤੇ ਵਰ੍ਹੇ ਹਰਭਜਨ ਸਿੰਘ; ਰੋਹਿਤ ਸ਼ਰਮਾ ਦੀ ਕੀਤੀ ਸਪਰੋਟ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਕਾਂਗਰਸ ਦੀ ਤਰਜਮਾਨ ਸ਼ਮਾ ਮੁਹੰਮਦ ਵੱਲੋਂ ਰੋਹਿਤ ਸ਼ਰਮਾ ਦੀ ਫਿਟਨੈੱਸ ਬਾਰੇ ਕੀਤੀ ਹਾਲੀਆ ਟਿੱਪਣੀ ਦੀ ਨਿੰਦਾ ਕੀਤੀ ਹੈ। ਭੱਜੀ ਨੇ ਕਾਂਗਰਸ ਨੇਤਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੁੱਛਿਆ ਕਿ ਸ਼ਮਾ ਨੂੰ ਖੇਡ ਬਾਰੇ ਕਿੰਨੀ ਕੁ ਜਾਣਕਾਰੀ ਹੈ। ਇਸ ਤੋਂ ਇਲਾਵਾ ਭੱਜੀ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੀਆਂ ਆਪਣੀਆਂ ਪ੍ਰਾਪਤੀਆਂ ਕੀ ਹਨ।
ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਦੌਰਾਨ ਰੋਹਿਤ ਸ਼ਰਮਾ ਦੀ ਫਿਟਨੈੱਸ ਬਾਰੇ ਕਾਂਗਰਸ ਆਗੂ ਸ਼ਮਾ ਮੁਹੰਮਦ ਨੇ ਟਿੱਪਣੀ ਕੀਤੀ ਸੀ। ਸ਼ਮਾ ਨੇ ਇਕ ਪੋਸਟ ‘ਚ ਜਿਸਨੂੰ ਹੁਣ ਡਿਲੀਟ ਕਰ ਦਿੱਤਾ ਹੈ, ਲਿਖਿਆ ਸੀ ਕਿ ਇਕ ਖਿਡਾਰੀ ਦੇ ਤੌਰ ‘ਤੇ ਮੋਟੇ ਹਨ। ਐਕਸ ‘ਤੇ ਇਕ ਵੱਖਰੀ ਪੋਸਟ ‘ਚ, ਸ਼ਮਾ ਨੇ ਰੋਹਿਤ ਨੂੰ ਸਭ ਤੋਂ ਅਸਰਦਾਰ ਕਪਤਾਨ ਵੀ ਕਿਹਾ ਸੀ।

ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ
ਹਾਲਾਂਕਿ, ਮੰਗਲਵਾਰ ਨੂੰ ਸੈਮੀਫਾਈਨਲ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ। ਇਸ ਤੋਂ ਬਾਅਦ ਸ਼ਮਾ ਨੇ ਰੋਹਿਤ ਦੀ ਕਪਤਾਨੀ ‘ਤੇ ਆਪਣੀ ਟਿੱਪਣੀ ਤੋਂ ਪਿੱਛੇ ਹਟਦੇ ਹੋਏ ਖੇਡ ‘ਚ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਭਾਰਤੀ ਕ੍ਰਿਕਟ ‘ਚ ਸ਼ਮਾ ਦੀ ਆਲੋਚਨਾ ਹੋਣ ਲੱਗੀ ਸੀ।

ਹੁਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਸ਼ਮਾ ਦੀ ਖੇਡ ਬਾਰੇ ਜਾਣਕਾਰੀ ਦੇ ਬਗੈਰ ਰੋਹਿਤ ਦੀ ਆਲੋਚਨਾ ਕਰਨ ਦੇ ਕਦਮ ‘ਤੇ ਸਵਾਲ ਉਠਾਇਆ। ਇੰਡੀਆ ਟੁਡੇ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਨੇ ਕਾਂਗਰਸ ਆਗੂ ਨੂੰ ਘੇਰਿਆ

Leave a Reply

Your email address will not be published. Required fields are marked *