ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰਨ ਵਾਲੇ 10 ਡੇਅਰੀ ਮਾਲਕਾਂ ਖ਼ਿਲਾਫ਼ ਮੁਕੱਦਮਾ ਦਰਜ, ਸਹਾਇਕ ਇੰਜੀਨੀਅਰ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਲੁਧਿਆਣਾ : ਡੇਅਰੀਆਂ ਦੇ ਮਾਲਕਾਂ ਵੱਲੋਂ ਬੁੱਢੇ ਦਰਿਆ ਵਿੱਚ ਡੇਅਰੀਆਂ ਦੀ ਵੇਸਟ ਸੁੱਟ ਕੇ ਉਸਨੂੰ ਪ੍ਰਦੂਸ਼ਿਤ ਕਰਨ ਦੇ ਮਾਮਲੇ ਵਿੱਚ 10 ਡੇਅਰੀ ਮਾਲਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਇਹ ਐਫਆਈਆਰ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਦੀ ਸ਼ਿਕਾਇਤ ਤੇ ਦਰਜ ਕੀਤੀ । ਜਾਂਚ ਅਧਿਕਾਰੀ ਏਐਸਆਈ ਰਣਧੀਰ ਸਿੰਘ ਦੇ ਮੁਤਾਬਕ ਨਾਮਜਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡੇਅਰੀ ਕੰਪਲੈਕਸ ਦੇ ਵਾਸੀ ਵਿਜੇ ਕੁਮਾਰ , ਆਹੂਜਾ ਡੇਅਰੀ , ਸਵਰਨ ਸਿੰਘ, ਬੁੱਲੂ ਡੇਅਰੀ , ਇਕਬਾਲ ਨਗਰ ਦੀ ਚੌਹਾਨ ਡੇਅਰੀ, ਸ਼ਾਮ ਸੁੰਦਰ , ਮੰਗ ਡੇਅਰੀ, ਜਗਦੀਸ਼ਪੁਰਾ ਦੀ ਭੋਲਾ ਡੇਅਰੀ, ਗੀਤਾ ਨਗਰ ਦੀ ਭੂਸ਼ਣ ਡੇਅਰੀ ਅਤੇ ਇਕਬਾਲ ਨਗਰ ਦੀ ਰਜਿੰਦਰ ਡੇਅਰੀ ਵਜੋਂ ਹੋਈ ਹੈ। ਸ਼ਿਕਾਇਤ ਕਰਤਾ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮਾਂ ਦੀਆਂ ਡੇਰੀਆਂ ਬੁੱਢੇ ਦਰਿਆ ਦੇ ਨਾਲ ਪੈਂਦੀਆਂ ਹਨ ਅਤੇ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਆਪਣੀਆਂ ਡੇਰੀਆਂ ਦੀ ਵੇਸਟ ਬੁੱਢੇ ਨਾਲੇ ਵਿੱਚ ਸੁੱਟ ਕੇ ਉਸਨੂੰ ਪ੍ਰਦੂਸ਼ਿਤ ਕੀਤਾ ਹੈ।

Leave a Reply

Your email address will not be published. Required fields are marked *