NRI ਜੋੜੇ ਨਾਲ ਲੁੱਟ ਦੀ ਵਾਰਦਾਤ ਨਿਕਲੀ ਝੂਠੀ, ਖੁਦ ਹੀ ਬਣਾਈ ਸੀ ਹਾਣੀ, ਕਬੱਡੀ ਖਿਡਾਰੀਆਂ ’ਤੇ ਲਾਇਆ ਸੀ ਇਲਜ਼ਾਮ

ਬਠਿੰਡਾ : 16 ਅਤੇ 17 ਫਰਵਰੀ ਦੀ ਦਰਮਿਆਨੀ ਰਾਤ ਨੂੰ ਐਨਆਰਆਈ ਜੋੜੇ ਨਾਲ ਹੋਈ ਲੁੱਟ ਦੀ ਵਾਰਦਾਤ ਵਿਚ ਅਹਿਮ ਤੇ ਨਵਾਂ ਮੋੜ ਆ ਗਿਆ ਹੈ। ਜੋੜੇ ਨਾਲ ਲੁੱਟ ਦੀ ਇਹ ਵਾਰਦਾਤ ਝੂਠੀ ਨਿਕਲੀ ਹੈ। ਆਸਟਰੇਲੀਆ ਤੋਂ ਆਏ ਐਨਆਰਆਈ ਜੋੜੇ ਨੇ ਖੁਦ ਹੀ ਲੁੱਟ ਦੀ ਝੂਠੀ ਕਹਾਣੀ ਘੜੀ ਸੀ। ਹਾਲਾਂਕਿ ਲੁੱਟ ਦੀ ਕੋਈ ਘਟਨਾ ਨਹੀਂ ਵਾਪਰੀ। ਐਨਆਰਆਈ ਜੋੜੇ ਨੇ ਮਦਦ ਲਈ ਰੁਕੇ ਕਬੱਡੀ ਖਿਡਾਰੀਆਂ ਉੱਪਰ ਹੀ ਲੁੱਟ ਦਾ ਇਲਜ਼ਾਮ ਲਗਾ ਦਿੱਤਾ। ਬਠਿੰਡਾ ਪੁਲਿਸ ਲਈ ਗੁੱਥੀ ਬਣੀ ਇਹ ਵਾਰਦਾਤ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਪੁਲਿਸ ਨੇ ਸਖਤ ਮਿਹਨਤ ਅਤੇ ਤੇਜ਼ੀ ਨਾਲ ਜਾਂਚ ਕਰਦਿਆਂ ਲੁੱਟ ਦੀ ਇਸ ਗੁੱਥੀ ਨੂੰ ਸੁਲਝਾ ਲਿਆ।

ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 16 ਅਤੇ 17 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੁਝ ਨੌਜਵਾਨ ਇਕ ਨੋਵਾ ਸਵਾਰ ਪਰਿਵਾਰ ਨਾਲ ਲੁੱਟ ਕਰਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਨੇਹੀਆਂਵਾਲਾ ਦੇ ਐਸਐਚਓ ਘਟਨਾ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੂੰ ਆਸਟਰੇਲੀਆ ਤੋਂ ਆਏ ਰਜਿੰਦਰ ਕੌਰ ਉਰਫ ਸੋਨੀਆ ਅਤੇ ਉਸਦਾ ਪਤੀ ਸਾਹਿਲ ਸਿੰਘ ਵਾਸੀ ਪਿੰਡ ਚੱਕਬਖਤੂ ਮਿਲੇ, ਜਿਨ੍ਹਾਂ ਨੇ ਦੱਸਿਆ ਕਿ ਉਹ ਪਿੰਡ ਕੋਠੇ ਨੱਥਾ ਸਿੰਘ ਵਾਲਾ ਤੋਂ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਚੱਕ ਬਖਤੂ ਵੱਲ ਜਾ ਰਹੇ ਸਨ ਕਿ ਜਦੋਂ ਉਹ ਜੈਤੋ ਬਾਈਪਾਸ ਸੂਏ ਦੇ ਪੁਲ ਨੇੜੇ ਗੋਨਿਆਣਾ ਵਿਖੇ ਪੁੱਜੇ ਤਾਂ ਉਹਨਾਂ ਦੇ ਬੱਚੇ ਨੂੰ ਉਲਟੀ ਆਉਣ ਕਾਰਨ ਸੜਕ ਕਿਨਾਰੇ ਉਨ੍ਹਾਂ ਗੱਡੀ ਰੋਕ ਲਈ।

Leave a Reply

Your email address will not be published. Required fields are marked *