9 ਖਿਡਾਰੀ ਜੋ Champions Trophy 2025 ਤੋਂ ਹੋਏ ਬਾਹਰ, Bumrah ਤੋਂ ਕਮਿੰਸ ਤੱਕ

ਨਵੀਂ ਦਿੱਲੀ (Cricket Champions Trophy 2025): ਆਈਸੀਸੀ ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਟੂਰਨਾਮੈਂਟ ਪਾਕਿਸਤਾਨ (ਲਾਹੌਰ, ਕਰਾਚੀ ਅਤੇ ਰਾਵਲਪਿੰਡੀ) ਤੇ ਦੁਬਈ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ 8 ਟੀਮਾਂ ਨੇ ਆਪਣੀਆਂ ਅੰਤਿਮ ਟੀਮਾਂ ਦਾ ਐਲਾਨ ਕਰ ਦਿੱਤਾ ਹੈ।

ਸੱਟ ਕਾਰਨ ਦੁਨੀਆ ਦੇ ਕਈ ਚੋਟੀ ਦੇ ਖਿਡਾਰੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਿਨ੍ਹਾਂ ਵਿੱਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਆਸਟ੍ਰੇਲੀਆ ਦੇ ਮਿਸ਼ੇਲ ਸਟਾਰਕ, ਪੈਟ ਕਮਿੰਸ, ਮਿਸ਼ੇਲ ਮਾਰਸ਼, ਜੋਸ਼ ਹੇਜ਼ਲਵੁੱਡ ਸ਼ਾਮਲ ਹਨ।

  1. ਪੈਟ ਕਮਿੰਸ (Pat Cummins- Australia)

ਆਸਟ੍ਰੇਲੀਆਈ ਟੀਮ ਦੇ ਵਨਡੇ ਤੇ ਟੈਸਟ ਕਪਤਾਨ ਪੈਟ ਕਮਿੰਸ ਵੀ ਚੈਂਪੀਅਨਜ਼ ਟਰਾਫੀ ਦਾ ਹਿੱਸਾ ਨਹੀਂ ਹੋਣਗੇ। 2023 ਦਾ ਵਨਡੇ ਵਿਸ਼ਵ ਕੱਪ ਜੇਤੂ ਕਪਤਾਨ ਨੂੁੰ ਟੂਰਨਾਮੈਂਟ ਲਈ ਆਸਟ੍ਰੇਲੀਆਈ ਟੀਮ ਦੀ ਕਮਾਨ ਸੌਪੀ ਗਈ ਸੀ ਪਰ ਕ੍ਰਿਕਟ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਹ ਕੰਫਰਮ ਕੀਤਾ ਕਿ ਉਹ ਸੱਟ ਕਾਰਨ ਅੱਠ ਟੀਮਾਂ ਦੇ ਇਸ ਟੂਰਨਾਮੈਂਟ ਨੂੰ ਸੱਟ ਕਾਰਨ ਬਾਹਰ ਰਹਿਣਗੇ। BGT 2024-25 ਦੌਰਾਨ ਪੈਟ ਕਮਿੰਸ ਪੰਜਵੇਂ ਟੈਸਟ ਮੈਚ ਦੌਰਾਨ ਸੱਟ ਲੱਗ ਗਈ ਸੀ।

  1. ਜੋਸ਼ ਹੇਜ਼ਲਵੁੱਡ (Josh Hazelwood- Australia)

ਆਸਟ੍ਰੇਲੀਆਈ ਟੀਮ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਨਹੀਂ ਖੇਡਣਗੇ। 34 ਸਾਲਾ ਇਸ ਤੇਜ਼ ਗੇਂਦਬਾਜ਼ ਨੇ ਹੁਣ ਤੱਕ 91 ਵਨਡੇ ਮੈਚਾਂ ਵਿੱਚ ਖੇਡਦੇ ਹੋਏ 138 ਵਿਕਟਾਂ ਲਈਆਂ ਹਨ। ਕਮਰ ਦੀ ਸੱਟ ਨਾਲ ਜੂਝ ਰਹੇ ਹਨ। ਉਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤੀਜੇ ਟੈਸਟ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ।

  1. ਮਿਸ਼ੇਲ ਮਾਰਸ਼ (Mitchell Marsh- Australia)

ਆਸਟ੍ਰੇਲੀਆ T20I ਕਪਤਾਨ ਤੇ ਸਟਾਰ ਆਲਰਾਊਂਡਰ ਮਿਸ਼ੇਲ ਮਾਰਸ਼ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਗਏ ਹਨ। ਉਹ ਪਿੱਠ ਦੀ ਸੱਟ ਕਾਰਨ ਇਹ ਟੂਰਨਾਮੈਂਟ ਨਹੀਂ ਖੇਡ ਸਕੇਗਾ।

  1. ਐਨਰਿਚ ਨੋਰਖੀਆ (Anrich Nortje- South Africa)

ਦੱਖਣੀ ਅਫ਼ਰੀਕਾ ਦਾ ਤੇਜ਼ ਗੇਂਦਬਾਜ਼ ਐਨਰਿਚ ਨੋਰਖੀਆ, ਜਿਸ ਨੇ 50 ਓਵਰਾਂ ਦੇ ਮੈਚ ਵਿੱਚ ਦੱਖਣੀ ਅਫ਼ਰੀਕਾ ਲਈ 9 ਸਤੰਬਰ 2023 ਵਿੱਚ ਆਸਟ੍ਰੇਲੀਆ ਖ਼ਿਲਾਫ਼ ਮੈਚ ਖੇਡਿਆ ਸੀ। ਉਸ ਨੂੰ ਚੈਂਪੀਅਨਜ਼ ਟਰਾਫੀ 2025 ਲਈ ਕੰਗਾਰੂ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਪਿੱਠ ਦੀ ਸੱਟ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਉਸ ਦੀ ਜਗ੍ਹਾ MI Cape Town ਆਲਰਾਊਂਡਰ ਕੋਰਬਿਨ ਬੋਸ਼ ਨੂੰ ਬਣਾਇਆ ਗਿਆ।

  1. ਜੈਕਬ ਬੈਥਲ (Jacob Bethell- England)

21 ਸਾਲਾ ਜੈਕਬ ਬੈਥਲ ਵੀ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਗਿਆ ਹੈ। ਉਹ ਹੈਮਸਟ੍ਰਿੰਗ ਦੀ ਸੱਟ ਤੋਂ ਪੀੜਤ ਹੈ। ਭਾਰਤ ਖ਼ਿਲਾਫ਼ ਪਹਿਲੇ ਵਨਡੇ ਦੌਰਾਨ ਜ਼ਖਮੀ ਹੋ ਗਿਆ ਸੀ। ਨਾਗਪੁਰ ਵਿੱਚ ਖੇਡੇ ਗਏ ਇਸ ਮੈਚ ਵਿੱਚ ਟੀਮ ਇੰਡੀਆ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।

  1. ਮਿਸ਼ੇਲ ਸਟਾਰਕ (Mitchell Starc- Australia)

ਆਸਟ੍ਰੇਲੀਆਈ ਸਟਾਰ ਮਿਸ਼ੇਲ ਸਟਾਰਕ ਵੀ ਚੈਂਪੀਅਨਜ਼ ਟਰਾਫੀ 2025 ਦਾ ਹਿੱਸਾ ਨਹੀਂ ਹੈ। ਕ੍ਰਿਕਟ ਆਸਟ੍ਰੇਲੀਆ ਨੇ ਜਾਣਕਾਰੀ ਦਿੱਤੀ ਕਿ ਸਟਾਰਕ ਨੇ ਨਿੱਜੀ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹ ਪਿਛਲੇ ਹਫ਼ਤੇ ਗਾਲ ਵਿੱਚ ਸ਼੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਦੀ ਦੂਜੀ ਪਾਰੀ ਦੌਰਾਨ ਗਿੱਟੇ ਦੇ ਦਰਦ ਤੋਂ ਪੀੜਤ ਸੀ।

  1. ਸੈਮ ਅਯੂਬ (Saim Ayub- Pakistan)

ਨੌਜਵਾਨ ਪਾਕਿਸਤਾਨੀ ਓਪਨਿੰਗ ਬੱਲੇਬਾਜ਼ ਸੈਮ ਅਯੂਬ ਨੂੰ ਚੈਂਪੀਅਨਜ਼ ਟਰਾਫੀ 2025 ਲਈ ਚੁਣੀ ਗਈ 15 ਮੈਂਬਰੀ ਟੀਮ ਵਿੱਚ ਨਹੀਂ ਚੁਣਿਆ ਗਿਆ ਕਿਉਂਕਿ ਉਹ ਗਿੱਟੇ ਦੀ ਸੱਟ ਤੋਂ ਪੀੜਤ ਹੈ। ਉਹ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਮੈਚ ਵਿੱਚ ਜ਼ਖਮੀ ਹੋ ਗਿਆ ਸੀ।

  1. ਅੱਲ੍ਹਾ ਗਜ਼ਨਫਰ (Allah Ghazanfar- Afghanistan)

18 ਸਾਲਾ ਅਫਗਾਨ ਸਪਿਨਰ ਅੱਲ੍ਹਾ ਗਜ਼ਨਫਰ, ਜਿਸ ਨੇ ਹੁਣ ਤੱਕ 11 ਵਨਡੇ ਮੈਚ ਖੇਡੇ ਹਨ ਤੇ ਇਸ ਸਮੇਂ ਦੌਰਾਨ 21 ਵਿਕਟਾਂ ਲਈਆਂ ਹਨ। ਉਹ 2025 ਦੀ ਚੈਂਪੀਅਨਜ਼ ਟਰਾਫੀ ਤੋਂ ਵੀ ਬਾਹਰ ਹੋ ਗਿਆ ਹੈ। ਫ੍ਰੈਕਚਰ ਕਾਰਨ ਉਹ ਇਹ ਟੂਰਨਾਮੈਂਟ ਨਹੀਂ ਖੇਡ ਸਕੇਗਾ। ਉਹ ਜ਼ਿੰਬਾਬਵੇ ਦੌਰੇ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਹੁਣ ਲਗਪਗ 4 ਮਹੀਨਿਆਂ ਲਈ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹੇਗਾ।

Leave a Reply

Your email address will not be published. Required fields are marked *