ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ ਪ੍ਰਯਾਗਰਾਜ ਮਹਾਕੁੰਭ ਤੋਂ ਆਂਧਰਾ ਪ੍ਰਦੇਸ਼ ਪਰਤ ਰਹੇ 7 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਮਹਾਕੁੰਭ ਵਿਚ ਇਸ਼ਨਾਨ ਕਰ ਕੇ ਪਰਤ ਰਹੇ ਸਨ। ਜਬਲਪੁਰ ਦੇ ਕੁਲੈਕਟਰ ਦੀਪਕ ਕੁਮਾਰ ਸਕਸੈਨਾ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 65 ਕਿਲੋਮੀਟਰ ਦੂਰ ਸਿਹੋਰਾ ਕਸਬੇ ਨੇੜੇ ਸਵੇਰੇ 8.30 ਵਜੇ ਵਾਪਰੀ।
ਸਕਸੈਨਾ ਨੇ ਦੱਸਿਆ ਕਿ ਟਰੱਕ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ ਵਿਚ ਆਂਧਰਾ ਪ੍ਰਦੇਸ਼ ਦੇ 7 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਟਰੱਕ ਹਾਈਵੇਅ ‘ਤੇ ਗਲਤ ਦਿਸ਼ਾ ਤੋਂ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮਿੰਨੀ ਬੱਸ ਦੇ ਅੰਦਰ ਫਸ ਗਏ। ਹਾਦਸੇ ਤੋਂ ਬਾਅਦ ਜਬਲਪੁਰ ਦੇ ਕਲੈਕਟਰ ਅਤੇ ਪੁਲਸ ਸੁਪਰਡੈਂਟ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।