ਪਟਿਆਲਾ, ਸੰਯੁਕਤ ਕਿਸਾਨ ਮੋਰਚਾ ਵੱਲੋਂ ਏਕਤਾ ਦੇ ਮੁੱਦੇ ਤੇ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਸੱਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਭਾਵੇਂ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਾਮੀ ਭਰ ਦਿੱਤੀ ਗਈ ਹੈ, ਪਰ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਵੇਗਾ। ਐੱਸਕੇਐੱਮ ਗੈਰ ਸਿਆਸੀ ਨੇ ਐੱਕੇਐੱਮ ਨੂੰ ਇੱਕ ਪੱਤਰ ਲਿਖ ਕੇ ਆਖਿਆ ਹੈ ਕਿ 12 ਫਰਵਰੀ ਨੂੰ ਕਿਉਂਕਿ ਕਿਸਾਨ ਮੋਰਚੇ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਢਾਬੀਗੁਜਰਾਂ ਬਾਰਡਰ ’ਤੇ ਮਹਾਪੰਚਾਇਤ ਕੀਤੀ ਜਾ ਰਹੀ ਹੈ। ਜਿਸ ਕਰਕੇ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ। ਜਾਰੀ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਐੱਸਕੇਐੱਮ ਦਾ ਸੱਦਾ ਮਿਲਣ ਤੋਂ ਪਹਿਲਾਂ ਹੀ ਉਨਾਂ ਵੱਲੋਂ 12 ਫਰਵਰੀ ਦੀ ਇਹ ਮਹਾ ਪੰਚਾਇਤ ਤੈਅ ਕੀਤੀ ਜਾ ਚੁੱਕੀ ਸੀ।
Related Posts

ਪਿੰਡ ਅਮੀਰ ਖ਼ਾਸ ਦੇ ਲੜਕੇ ਦੀ ਕੈਨੇਡਾ ਵਿਚ ਡੁੱਬਣ ਕਰ ਕੇ ਮੌਤ
ਜਲਾਲਾਬਾਦ, 28 ਜੂਨ (ਦਲਜੀਤ ਸਿੰਘ)- ਜਲਾਲਾਬਾਦ ਨੇੜੇ ਪੈਂਦੇ ਪਿੰਡ ਅਮੀਰ ਖ਼ਾਸ ਦੇ ਵਾਸੀ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ ਦੇ ਲੜਕੇ…

ਗਠਜੋੜ ਹੈ ਅਕਾਲੀ ਦਲ (ਬਾਦਲ) ਦੀ ਮਜ਼ਬੂਰੀ!
ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਸਰਗਰਮੀਆਂ ਭੱਖਣ ਲੱਗੀਆਂ ਹਨ।ਵੱਖ ਵੱਖ ਨੇਤਾਵਾਂ ਨੇ ਆਪੋ-ਆਪਣੀਆਂ ਗੋਟੀਆਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ।ਇੱਕ ਪਾਰਟੀ…

ਸੁਖਬੀਰ ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ(SAD) ਦੇ ਪ੍ਰਧਾਨ ਸੁਖਬੀਰ ਬਾਦਲ(Sukhbir badal) ਨੇ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ…