ਮਹਾਂਕੁੰਭ ਨਗਰ,ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਨੇ ਬਸੰਤ ਪੰਚਮੀ ਮੌਕੇ ਅੱਜ ਮਹਾਂਕੁੰਭ ’ਚ ਤੀਜੇ ਵੱਡੇ ‘ਅੰਮ੍ਰਿਤ ਇਸ਼ਨਾਨ’ ਦੌਰਾਨ ਪਵਿੱਤਰ ਗੰਗਾ ’ਚ ਡੁਬਕੀ ਲਗਾਈ। ਯੂਪੀ ਸਰਕਾਰ ਅਤੇ ਪ੍ਰਸ਼ਾਸਨ ਨੇ ਐਤਕੀਂ ਪੁਖ਼ਤਾ ਪ੍ਰਬੰਧ ਕੀਤੇ ਸਨ ਤਾਂ ਜੋ ਲੋਕਾਂ ਨੂੰ ਇਸ਼ਨਾਨ ਕਰਨ ’ਚ ਕੋਈ ਦਿੱਕਤ ਨਾ ਆਵੇ। ਮੌਨੀ ਮੱਸਿਆ ਮੌਕੇ 29 ਜਨਵਰੀ ਨੂੰ ‘ਅੰਮ੍ਰਿਤ ਇਸ਼ਨਾਨ’ ਮੌਕੇ ਭਗਦੜ ਫੈਲਣ ਕਾਰਨ 30 ਵਿਅਕਤੀ ਮਾਰੇ ਗਏ ਸਨ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ। ਬਸੰਤ ਪੰਚਮੀ ਮੌਕੇ ਬਹੁਤੇ ਸ਼ਰਧਾਲੂਆਂ ਨੇ ਵੱਖ ਵੱਖ ਘਾਟਾਂ ’ਤੇ ਗੰਗਾ ’ਚ ਡੁਬਕੀ ਲਗਾਉਣ ਨੂੰ ਤਰਜੀਹ ਦਿੱਤੀ ਕਿਉਂਕਿ ਭਗਦੜ ਦੀ ਘਟਨਾ ਤੋਂ ਝੰਬੀ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਖਾਮੀ ਰਹਿਤ ਪਹੁੰਚ ਅਪਣਾਈ। ਡੁਬਕੀ ਲਗਾਉਣ ਵਾਲੇ ਸਾਧੂਆਂ ਅਤੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਅੱਜ ਦਾ ਆਖਰੀ ਅੰਮ੍ਰਿਤ ਇਸ਼ਨਾਨ ਹੈ ਜਦਕਿ ਦੋ ਹੋਰ ਵਿਸ਼ੇਸ਼ ਇਸ਼ਨਾਨ 12 ਫਰਵਰੀ ਨੂੰ ਮਾਘ ਦੀ ਪੁੰਨਿਆ ਅਤੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਕੀਤੇ ਜਾਣਗੇ।
ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’
