27 ਸਤੰਬਰ ਨੂੰ ਦਿਖੇਗੀ ਕਿਸਾਨਾਂ ਦੀ ਤਾਕਤ, ਜੰਗੀ ਪੱਧਰ ‘ਤੇ ਤਿਆਰੀਆਂ

kisan/nawanpunjab.com

ਅੰਮ੍ਰਿਤਸਰ,  21 ਸਤੰਬਰ (ਦਲਜੀਤ ਸਿੰਘ)- ਸੰਯੁਕਤ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਬਾਬਤ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਵਾਰ ਭਾਰਤ ਬੰਦ ਨੂੰ ਪਹਿਲਾਂ ਤੋਂ ਜ਼ਿਆਦਾ ਅਸਰਦਾਰ ਦਿਖਾਉਣ ਲਈ ਕਿਸਾਨ ਲੀਡਰ ਵੱਧ ਤੋਂ ਵੱਧ ਆਮ ਜਨਤਾ ਨਾਲ ਸੰਪਰਕ ਕਰ ਰਹੇ ਹਨ। ਮਾਝੇ ਦੀਆਂ ਸਾਰੀਆਂ ਜਥੇਬੰਦੀਆਂ ਹੀ ਭਾਰਤ ਬੰਦ ਦੇ ਸੱਦੇ ਨੂੰ ਸੰਜੀਦਗੀ ਨਾਲ ਸਫਲ ਬਣਾਉਣ ‘ਚ ਲੱਗੀਆਂ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਭਾਰਤ ਬੰਦ ਤਹਿਤ ਸੜਕਾਂ ਤੇ ਰੇਲਵੇ ਮਾਰਗ ਰੋਕੇ ਜਾਣਗੇ ਪਰ ਅਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਜਾਣਗੀਆਂ।

ਪੰਧੇਰ ਨੇ ਇਹ ਵੀ ਦੱਸਿਆ ਕਿ 28 ਤੇ 29 ਸਤੰਬਰ ਨੂੰ ਪੰਜਾਬ ਨਾਲ ਸੰਬੰਧਤ ਮੰਗਾਂ ਬਾਬਤ ਸੂਬੇ ਦੇ ਸਾਰੇ ਜ਼ਿਿਲ੍ਹਆਂ ਦੇ ਡੀਸੀ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ। ਜੇਕਰ ਸਰਕਾਰ ਨੇ ਇਨਾਂ ਦੋਵਾਂ ਦਿਨਾਂ ‘ਚ ਪੰਜਾਬ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਮਜਬੂਰਨ ਕਿਸਾਨ ਰੇਲ ਟ੍ਰੈਕ ਜਾਮ ਕਰਨਗੇ। ਪੰਜਾਬ ਨਾਲ ਸੰਬੰਧਤ ਮੰਗਾਂ ਬਾਰੇ ਪੰਧੇਰ ਨੇ ਕਿਹਾ ਕਿ ਏਪੀਐਮਸੀ ਐਕਟ ‘ਚ ਕੀਤੀ ਸੋਧਾਂ ਨੂੰ ਪੰਜਾਬ ਸਰਕਾਰ ਵਾਪਸ ਲਵੇ, ਜੋ ਨਿੱਜੀਕਰਨ ਨੂੰ ਉਤਸ਼ਾਹਤ ਕਰਦੀਆਂ ਹਨ ਤੇ ਨਾਲ ਹੀ ਝੋਨੇ ਦੇ ਆ ਰਹੇ ਸੀਜ਼ਨ ‘ਚ ਝੋਨੇ ਨਾਲ ਸੰਬੰਧਤ ਮੰਗਾਂ ਸਰਕਾਰ ਤੁਰੰਤ ਮੰਨੇ ਤੇ ਕਿਸਾਨਾਂ ‘ਤੇ ਪਾਏ ਕੇਸ ਵਾਪਸ ਲਏ ਜਾਣ।

Leave a Reply

Your email address will not be published. Required fields are marked *