ਸ੍ਰੀ ਤਖ਼ਤੂਪੁਰਾ ਸਾਹਿਬ : ਮਾਲਵੇ ਦੀ ਇਤਿਹਾਸਕ ਧਰਤੀ ਤਖ਼ਤੂਪੁਰਾ ਸਾਹਿਬ ਵਿਖੇ ਮਾਘੀ ਮੇਲੇ ਨੂੰ ਸਮਰਪਿਤ ਸ੍ਰੋਮਣੀ ਅਕਾਲੀ ਦਲ (ਅ) ਮੀਰੀ ਪੀਰੀ ਕਾਨਫਰੰਸ ਦੌਰਾਨ ਖਾਲਿਸਤਾਨੀ ਪੱਖੀ ਨਾਅਰੇ ਲੱਗੇ। ਜਿਉਂ ਹੀ ਸਿਮਰਨਜੀਤ ਸਿੰਘ ਮਾਨ ਸਟੇਜ ‘ਤੇ ਪਹੁੰਚੇ ਤਾਂ ਸਟੇਜ ਤੋਂ ਖਾਲਿਸਤਾਨ ਨਾਅਰੇ ਲੱਗਣੇ ਸ਼ੁਰੂ ਹੋਏ। ਉਨ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ‘ਚ ਵੀ ਨਾਅਰੇ ਲਗਾਏ। ਉਨ੍ਹਾਂ ਸਟੇਜ ਤੋਂ ਸਿੱਧੇ ਤੌਰ ਤੇ ਕਿਹਾ ਜੇਕਰ ਪੰਜਾਬ ਨੂੰ ਬਚਾਉਣਾ ਤਾਂ ਖਾਲਿਸਤਾਨ ਲਿਆਉਣਾ ਜਰੂਰੀ ਹੈ।
ਤਖ਼ਤੂਪੁਰਾ ‘ਚ ਹੋਈ ਸਿਆਸੀ ਕਾਨਫਰੰਸ, ਸਿਮਰਨਜੀਤ ਮਾਨ ਦੀ ਸਟੇਜ ਤੋਂ ਲੱਗੇ ਖਾਲਿਸਤਾਨੀ ਨਾਅਰੇ
