Champions Trophy ਲਈ ਟੀਮ ਦਾ ਐਲਾਨ, ਫੱਟੜ ਖਿਡਾਰੀਆਂ ਨੂੰ ਵੀ ਮਿਲੀ ਜਗ੍ਹਾ

ਸਿਡਨੀ- ਪੈਟ ਕਮਿੰਸ ਨੂੰ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਆਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਵੀ ਸੱਟ ਦੇ ਬਾਵਜੂਦ ਟੀਮ ਵਿੱਚ ਜਗ੍ਹਾ ਮਿਲੀ ਹੈ। ਕਮਿੰਸ ਭਾਰਤ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੌਰਾਨ ਗਿੱਟੇ ਦੀ ਸੱਟ ਨਾਲ ਜੂਝ ਰਹੇ ਸਨ। ਉਹ ਆਪਣੇ ਦੂਜੇ ਬੱਚੇ ਦੇ ਜਨਮ ਅਤੇ ਇਸ ਸੱਟ ਕਾਰਨ ਆਉਣ ਵਾਲੇ ਸ਼੍ਰੀਲੰਕਾ ਦੌਰੇ ‘ਤੇ ਵੀ ਨਹੀਂ ਜਾ ਰਿਹਾ ਹੈ। ਸੱਟ ਕਾਰਨ ਮੈਲਬੌਰਨ ਅਤੇ ਸਿਡਨੀ ਟੈਸਟਾਂ ਤੋਂ ਬਾਹਰ ਰਹਿਣ ਵਾਲਾ ਹੇਜ਼ਲਵੁੱਡ ਸ਼੍ਰੀਲੰਕਾ ਦੌਰੇ ਲਈ ਟੀਮ ਵਿੱਚ ਨਹੀਂ ਹੈ ਪਰ ਚੈਂਪੀਅਨਜ਼ ਟਰਾਫੀ ਲਈ 15 ਮੈਂਬਰੀ ਸ਼ੁਰੂਆਤੀ ਟੀਮ ਦਾ ਹਿੱਸਾ ਹੈ।

ਆਸਟ੍ਰੇਲੀਆਈ ਟੀਮ :
ਪੈਟ ਕਮਿੰਸ (ਕਪਤਾਨ), ਐਲੇਕਸ ਕੈਰੀ, ਨਾਥਨ ਐਲਿਸ, ਐਰੋਨ ਹਾਰਡੀ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ੇਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਸਟੀਵ ਸਮਿਥ, ਮਿਸ਼ੇਲ ਮਾਰਸ਼, ਮਾਰਕਸ ਸਟੋਇਨਿਸ, ਐਡਮ ਜ਼ਾਂਪਾ।

Leave a Reply

Your email address will not be published. Required fields are marked *