ਧੁੰਦ ਕਾਰਨ ਟੋਏ ਵਿਚ ਜਾ ਡਿੱਗੀ ਲਗਜ਼ਰੀ ਕਾਰ, 6 ਘੰਟੇ ਬਾਅਦ ਪਹੁੰਚੀ ਪੁਲਸ

ਲੁਧਿਆਣਾ -ਸਮਰਾਲਾ ਚੌਕ ਦਾਦਾ ਮੋਟਰਸ ਨੇੜੇ ਅੱਜ ਸਵੇਰੇ ਇਕ ਮਹਿੰਦਰਾ ਕਾਰ ਬੇਕਾਬੂ ਹੋ ਕੇ ਟੋਏ ਵਿਚ ਜਾ ਡਿੱਗੀ। ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਦੇ 6 ਘੰਟੇ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕ੍ਰੇਨ ਮੰਗਵਾਈ, ਜਿਸ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਹਾਦਸੇ ਵੇਲੇ ਕਾਰ ਵਿਚ 4 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Leave a Reply

Your email address will not be published. Required fields are marked *