ਚੰਡੀਗੜ੍ਹ, ਇਥੇ ਸੈਕਟਰ 17 ਸਥਿਤ ਮਹਿਫਿਲ ਰੈਸਟੋਰੈਂਟ ਦੀ ਇਮਾਰਤ ਅੱਜ ਡਿੱਗ ਗਈ। ਹਾਲਾਂਕਿ ਇਮਾਰਤ ਅੰਦਰ ਘਟਨਾ ਸਮੇਂ ਕੋਈ ਵੀ ਮੌਜੂਦ ਨਹੀਂ ਸੀ। ਜ਼ਿਕਰਯੋਗ ਹੈ ਕਿ ਇਹ ਇਮਾਰਤ ਡਿਪਟੀ ਕਮਿਸ਼ਨ ਦਫਤਰ ਤੋਂ ਕੁੱਝ ਹੀ ਦੂਰੀ ਤੇ ਸਥਿਤ ਹੈ। ਜਾਣਕਾਰੀ ਅਨੁਸਾਰ ਇਸ ਇਮਾਰਤ ਦੇ ਢਾਂਚੇ ਨੂੰ ਜੋ ਕਿ ਕਰੀਬ 50 ਸਾਲ ਪੁਰਾਣਾ ਹੈ, ਪਹਿਲਾਂ ਹੀ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ। ਮੌਕੇ ਤੇ ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ ਹਨ।
Building Collapses in Chandigarh’s ਚੰਡੀਗੜ੍ਹ ਦੇ ਸੈਕਟਰ 17 ਵਿੱਚ ਪੁਰਾਣੀ ਇਮਾਰਤ ਢਹੀ
