ਨਵੀਂ ਦਿੱਲੀ, ਪੰਜਾਬ ਦੀ ਕਾਂਗਰਸ ਇਕਾਈ ਨੇ ਸ਼ਨਿੱਚਵਾਰ ਨੂੰ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਾਵਾਈ ਹੇਠ ਦਿੱਲੀ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ, ‘‘ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ 2025 ਵਿੱਚ ਹੋਣ ਜਾ ਰਹੀਆਂ ਹਨ । “ਤੁਸੀਂ ਹੁਣ ਤੱਕ ਔਰਤਾਂ ਨੂੰ 2100 ਰੁਪਏ ਨਹੀਂ ਦਿੱਤੇ ਹਨ। ਸਾਨੂੰ (ਪੰਜਾਬ ਵਿੱਚ ਔਰਤਾਂ ਨੂੰ) ਵਾਅਦੇ ਮੁਤਾਬਕ ਤਿੰਨ ਸਾਲਾਂ ਲਈ 1000 ਰੁਪਏ ਨਹੀਂ ਦਿੱਤੇ ਗਏ। ਇੱਥੇ 92 ਸੀਟਾਂ ਹਨ ਅਤੇ ਕੋਈ ਪਾਬੰਦੀ ਨਹੀਂ ਹੈ।’’
ਵੜਿੰਗ ਨੇ ਕਿਹਾ ਕਿ , “ਇੱਥੇ ਤੁਸੀਂ (ਅਰਵਿੰਦ ਕੇਜਰੀਵਾਲ) ਸ਼ਿਕਾਇਤ ਕਰ ਰਹੇ ਹੋ ਕਿ LG ਹਰ ਕੰਮ ਵਿੱਚ ਰੁਕਾਵਟ ਬਣ ਰਿਹਾ ਹੈ। ਪਰ ਪੰਜਾਬ ਸੂਬੇ ਵਿੱਚ ਅਜਿਹੀ ਸਥਿਤੀ ਨਹੀਂ ਹੈ।” ਕੇਜਰੀਵਾਲ ’ਤੇ ਵਰ੍ਹਦਿਆਂ ਵੜਿੰਗ ਨੇ ਕਿਹਾ, ‘‘ਤੁਸੀਂ ਕਈ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਹੋ ਸਕੇ। ਜਿਸ ਵਿਚ 2500 ਰੁਪਏ ਦੀ ਪੈਨਸ਼ਨ, ਨਸ਼ਾ ਮੁਕਤ (ਪੰਜਾਬ) ਆਦਿ ਵੀ ਸ਼ਾਮਲ ਹਨ।’